ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਭਿੱਖੀਵਿੰਡ ਪੁਲਸ ਨੇ ਤਕਨੀਕੀ ਅਧਾਰ ਤੇ ਆਧੁਨਿਕ ਤਰੀਕੇ ਨਾਲ ਪਿਛਲੇ ਦਿਨੀਂ ਦਿਨ-ਦਿਹਾੜੇ ਲੁੱਟਖੋਹ ਕਰਨ ਵਾਲੇ ਦੋ ਨੌਜਵਾਨਾ ਨੂੰ ਨਕਦੀ ਅਤੇ ਲੁੱਟ 'ਚ ਵਰਤੇ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਉਪ ਪੁਲਸ ਕਪਤਾਨ ਸਲੱਖਣ ਸਿੰਘ ਮਾਨ ਪ੍ਰੈੱਸ ਕਾਨਫਰੰਸ ਮੌਕੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਐੱਸ. ਐੱਸ. ਪੀ ਦਰਸ਼ਨ ਸਿੰਘ ਮਾਨ ਨੇ ਇਸ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆ ਸਨ, ਜਿਸ ਸਬੰਧੀ ਥਾਣਾ ਮੁਖੀ ਕਸ਼ਮੀਰ ਸਿੰਘ ਅਤੇ ਏ. ਐੱਸ. ਆਈ ਸੁਰਿੰਦਰ ਕੁਮਾਰ ਵੱਲੋਂ ਮੌਕਾ ਵਾਰਦਾਤ 'ਤੇ ਮਿਲੇ ਸਬੂਤਾਂ ਅਤੇ ਆਧੁਨਿਕ ਤਰੀਕੇ ਨਾਲ ਇਸ ਲੁੱਟ ਦੀ ਗੁੱਥੀ ਨੂੰ ਹੱਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਪਹਿਚਾਣ ਦਲਜੀਤ ਸਿੰਘ ਪੁੱਤਰ ਬੰਤਾ ਸਿੰਘ ਨਿਵਾਸੀ ਪੱਟੀ ਅਤੇ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬਲੇਰ ਹਾਲ ਵਾਸੀ ਸਾਂਡਪੁਰਾਵ ਵਜੋਂ ਹੋਈ ਜਿਨ੍ਹਾਂ ਕੋਲੋਂ ਲੁੱਟਖੋਹ 'ਚ ਵਰਤਿਆ ਮੋਟਰਸਾਈਕਲ ਅਤੇ 40 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਭੈਣੀ ਗੁਰਮੁਖ ਸਿੰਘ ਨਿਵਾਸੀ ਸੁਖਵਿੰਦਰ ਕੌਰ ਪਾਸੋਂ ਪੰਜਾਬ ਨੈਸ਼ਨਲ ਬੈਂਕ ਭਿੱਖੀਵਿੰਡ ਤੋਂ ਵਾਪਸ ਜਾਂਦਿਆ ਪਿੰਡ ਕਾਲੇ ਮੋੜ ਨੇੜੇ ਰਸਤੇ 'ਚੋਂ 50 ਹਜ਼ਾਰ ਰੁਪਏ ਖੋਹ ਲਏ ਗਏ ਸਨ। ਇਸ ਸਬੰਧੀ ਥਾਣਾ ਭਿੱਖੀਵਿੰਡ ਵਿਖੇ ਮੁਕੱਦਮਾ ਦਰਜ ਕੀਤਾ ਹੋਇਆ ਸੀ।
ਚੰਡੀਗੜ੍ਹ : ਮੁਲਾਜ਼ਮਾਂ ਨੂੰ 'ਜਾਇਦਾਦ ਦਾ ਬਿਓਰਾ' ਦੇਣ ਦੇ ਹੁਕਮ
NEXT STORY