ਪਟਿਆਲਾ (ਪਰਮੀਤ)- ਕੋਲਕਾਤਾ ਦੇ ਆਰ.ਜੀ. ਕਰ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਕਤਲ ਦਾ ਮਾਮਲਾ ਹਾਲੇ ਠੰਡਾ ਨਹੀਂ ਹੋਇਆ ਕਿ ਦੇਸ਼ 'ਚ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਲੇਬਰ ਰੂਮ 'ਚ ਤਾਇਨਾਤ ਇਕ ਮਹਿਲਾ ਡਾਕਟਰ ਨਾਲ ਇਕ ਈ.ਸੀ.ਜੀ. ਟੈਕਨੀਸ਼ੀਅਨ ਨੇ ਛੇੜਛਾੜ ਕੀਤੀ ਹੈ।
ਇਸ ਮਾਮਲੇ 'ਚ ਹਸਪਤਾਲ ਦੀ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੱਲੋਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਨੂੰ ਲਿਖੇ ਪੱਤਰ ’ਚ ਦੱਸਿਆ ਗਿਆ ਕਿ ਉਕਤ ਮਹਿਲਾ ਡਾਕਟਰ 12 ਸਤੰਬਰ ਦੀ ਰਾਤ ਨੂੰ ਲੇਬਰ ਰੂਮ ’ਚ ਡਿਊਟੀ ’ਤੇ ਸੀ ਤਾਂ ਇਕ ਈ.ਸੀ.ਜੀ. ਟੈਕਨੀਸ਼ੀਅਨ ਨੇ ਉਸ ਨੂੰ ਇਤਰਾਜ਼ਯੋਗ ਢੰਗ ਨਾਲ ਛੂਹਿਆ। ਇਸ ਮਹਿਲਾ ਡਾਕਟਰ ਨੇ ਮਾਮਲੇ ਦੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।
ਇਹ ਵੀ ਪੜ੍ਹੋ- ਨਾ ਵੀਜ਼ਾ ਲਗਵਾਇਆ, ਨਾ ਪੈਸੇ ਮੋੜੇ ; ਪੁੱਛਣ ਗਏ ਕਲਾਇੰਟ ਨੂੰ ਏਜੰਟ ਨੇ ਬਾਊਂਸਰਾਂ ਤੋਂ ਕੁਟਵਾਇਆ
ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਰਾਜਿੰਦਰਾ ਹਸਪਤਾਲ ਇਕਾਈ ਦੇ ਪ੍ਰਧਾਨ ਡਾ. ਅਕਸ਼ੈ ਸੇਠ, ਮੀਤ ਪ੍ਰਧਾਨ ਡਾ. ਰਮਨਦੀਪ ਸਿੰਘ, ਮੀਤ ਪ੍ਰਧਾਨ ਡਾ. ਨ੍ਰਿਪ ਜਿੰਦਲ ਅਤੇ ਜਨਰਲ ਸਕੱਤਰ ਡਾ. ਮਿਲਨ ਪ੍ਰੀਤ ਨੇ ਡਾਇਰੈਕਟਰ ਪ੍ਰਿੰਸੀਪਲ ਨੂੰ ਪੱਤਰ ਲਿਖ ਕੇ ਜਿਥੇ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਨਾਲ ਹੀ ਕਿਹਾ ਹੈ ਕਿ ਹਸਪਤਾਲ ’ਚ ਸੁਰੱਖਿਅਤ ਅਤੇ ਸਨਮਾਨਯੋਗ ਕੰਮਕਾਜੀ ਮਾਹੌਲ ਬਹੁਤ ਜ਼ਰੂਰੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਪ੍ਰਸ਼ਾਸਨ ਇਸ ਮਾਮਲੇ ’ਚ ਫੁਰਤੀ ਨਾਲ ਕੰਮ ਕਰੇਗਾ।
ਇਹ ਵੀ ਪੜ੍ਹੋ- ਲੋਕਾਂ ਨੂੰ ਸੜਕ 'ਤੇ ਦਿਖੀ ਵਿਅਕਤੀ ਦੀ ਲਾਸ਼, ਪੁਲਸ ਨੇ ਆ ਕੇ ਦੇਖਿਆ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖਾਣ-ਪੀਣ ਦੀਆਂ ਚੀਜ਼ਾਂ ਦਾ ਲਾਲਚ ਦੇ ਕੇ ਨਾਬਾਲਗ ਨਾਲ ਕਰਦਾ ਰਿਹਾ ਗੰਦੀ ਕਰਤੂਤ, ਫ਼ਿਰ ਬਣਾ ਲਈ ਵੀਡੀਓ
NEXT STORY