ਲੁਧਿਆਣਾ (ਹਿਤੇਸ਼) : ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਨਤੀਜਾ ਆਉਣ ਤੋਂ ਬਾਅਦ ਜਿੱਥੇ ਪੰਜਾਬ 'ਚ ਮਹਿਲਾ ਵਿਧਾਇਕਾਂ ਦਾ ਅੰਕੜਾ ਪਿਛਲੀ ਵਾਰ ਦੇ ਮੁਕਾਬਲੇ ਦੁੱਗਣਾ ਹੋ ਗਿਆ ਹੈ, ਉੱਥੇ ਹੀ 13 'ਚੋਂ 9 ਮਹਿਲਾ ਵਿਧਾਇਕਾਂ ਅਜਿਹੀਆਂ ਹਨ, ਜੋ ਪਹਿਲੀ ਵਾਰ ਵਿਧਾਨ ਸਭਾ ਪਹੁੰਚੀਆਂ ਹਨ। ਇਨ੍ਹਾਂ 'ਚ ਗਨੀਵ ਮਜੀਠੀਆ ਨੂੰ ਛੱਡ ਕੇ ਬਾਕੀ ਸਾਰੀਆਂ ਵਿਧਾਇਕਾਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੇ ਪਹਿਲੀ ਵਾਰ ਚੋਣਾਂ ਲੜੀਆਂ ਸਨ, ਜਦੋਂ ਕਿ ਬਾਕੀ ਮਹਿਲਾ ਵਿਧਾਇਕਾਂ 'ਚ ਅਰੁਣਾ ਚੌਧਰੀ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ ਪਹਿਲਾਂ ਵਿਧਾਇਕ ਰਹਿ ਚੁੱਕੀਆਂ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਜ਼ਿਲ੍ਹਾ ਲੁਧਿਆਣਾ 'ਚ ਬਣਿਆ ਵਿਸ਼ਵ ਦਾ ਸਭ ਤੋਂ ਵੱਡਾ 'ਸੋਲਰ ਟ੍ਰੀ', ਜਾਣੋ ਕੀ ਹੈ ਖ਼ਾਸੀਅਤ (ਤਸਵੀਰਾਂ)
ਇਹ ਮਹਿਲਾਵਾਂ ਪਹਿਲੀ ਵਾਰ ਬਣੀਆਂ ਹਨ ਵਿਧਾਇਕ
ਗਨੀਵ ਮਜੀਠੀਆ (ਮਜੀਠਾ), ਰਾਜਿੰਦਰ ਪਾਲ ਕੌਰ (ਲੁਧਿਆਣਾ ਸਾਊਥ), ਨਰਿੰਦਰ ਕੌਰ ਭਰਾਜ (ਸੰਗਰੂਰ), ਜੀਵਨਜੋਤ ਕੌਰ (ਅੰਮ੍ਰਿਤਸਰ ਪੂਰਬੀ), ਅਨਮੋਲ ਗਗਨ ਮਾਨ (ਖਰੜ), ਨੀਨਾ ਮਿੱਤਲ (ਰਾਜਪੁਰਾ), ਅਮਨਜੋਤ ਅਰੋੜਾ (ਮੋਗਾ), ਬਲਜੀਤ ਕੌਰ (ਮਲੌਟ), ਇੰਦਰਜੀਤ ਮਾਨ (ਨਕੋਦਰ), ਸੰਤੋਸ਼ ਕਟਾਰੀਆ (ਬਲਾਚੌਰ)
ਇਹ ਵੀ ਪੜ੍ਹੋ : ਵੱਡੀ ਖ਼ਬਰ : ਨੌਜਵਾਨ ਦੀ ਹਵਸ ਦਾ ਸ਼ਿਕਾਰ 11 ਸਾਲਾ ਬੱਚੀ ਨੇ ਮੁੰਡੇ ਨੂੰ ਦਿੱਤਾ ਜਨਮ, ਮਾਪਿਆਂ ਅੱਗੇ ਇੰਝ ਖੁੱਲ੍ਹਿਆ ਭੇਤ
ਮੰਤਰੀ ਬਣਾਉਣ 'ਤੇ ਲੱਗੀਆਂ ਸਭ ਦੀਆਂ ਨਜ਼ਰਾਂ
ਆਮ ਆਦਮੀ ਪਾਰਟੀ ਵੱਲੋਂ 12 ਔਰਤਾਂ ਨੂੰ ਟਿਕਟ ਦਿੱਤੀ ਗਈ ਸੀ, ਜਿਨ੍ਹਾਂ 'ਚੋਂ 11 ਜਿੱਤ ਗਈਆਂ ਹਨ। ਉਨ੍ਹਾਂ 'ਚ ਨਵਜੋਤ ਸਿੱਧੂ, ਬਿਕਰਮ ਮਜੀਠੀਆ, ਵਿਜੇ ਇੰਦਰ ਸਿੰਗਲਾ, ਬਲਵਿੰਦਰ ਬੈਂਸ ਵਰਗੇ ਦਿੱਗਜਾਂ ਨੂੰ ਹਰਾਉਣ ਵਾਲੀਆਂ ਔਰਤਾਂ ਵੀ ਸ਼ਾਮਲ ਹਨ। ਹੁਣ ਸਭ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ ਕਿ ਇਨ੍ਹਾਂ 'ਚੋਂ ਕਿਸ ਨੂੰ ਮੰਤਰੀ ਬਣਾਇਆ ਜਾਵੇਗਾ।
ਸਪੀਕਰ ਬਣਾਉਣ ਦੀ ਹੋ ਰਹੀ ਹੈ ਚਰਚਾ
ਆਮ ਆਦਮੀ ਪਾਰਟੀ ਵੱਲੋਂ ਕਿਸੇ ਮਹਿਲਾ ਵਿਧਾਇਕ ਨੂੰ ਸਪੀਕਰ ਬਣਾਉਣ ਦੀ ਚਰਚਾ ਹੋ ਰਹੀ ਹੈ। ਇਨ੍ਹਾਂ 'ਚ ਸਰਬਜੀਤ ਮਾਣੂੰਕੇ ਅਤੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਸੁਣਨ ਨੂੰ ਮਿਲ ਰਿਹਾ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਇਹ ਪੰਜਾਬ ਵਿਧਾਨ ਸਭਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਕਿ ਕਿਸੇ ਮਹਿਲਾ ਨੂੰ ਸਪੀਕਰ ਬਣਾਇਆ ਗਿਆ ਹੋਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੂਹ ਕੰਬਾਊ ਵਾਰਦਾਤ: ਬੱਚੇ ਦੇ ਖੇਡਣ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਪਿਓ ਵੱਲੋਂ ਘੋਟਣਾ ਮਾਰ ਕੇ ਦਾਦੇ ਦਾ ਕਤਲ
NEXT STORY