ਲੁਧਿਆਣਾ (ਸਲੂਜਾ) : ਭਾਰਤ ਸਰਕਾਰ ਦੇ ਵਿਗਿਆਨ ਅਤੇ ਉਦਯੋਗਿਕ ਮੰਤਰਾਲਾ ਅਧੀਨ ਚੱਲ ਰਹੇ ਕਾਊਂਸਲ ਆਫ ਸਾਇੰਟਿਫਿਕ ਐਂਡ ਇੰਸਟਰੀਅਲ ਰਿਸਰਚ, ਵਿਗਿਆਨਿਕ ਅਤੇ ਉਦਯੋਗਿਕ ਖੋਜ ਕੌਂਸਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਆਤਮ ਨਿਰਭਰ ਭਾਰਤ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਸੌਰ ਊਰਜਾ ਦੀ ਵੱਧਦੀਆਂ ਲੋੜਾਂ ਦੇ ਮੱਦੇਨਜ਼ਰ ਵਿਸ਼ਵ ਦਾ ਸਭ ਤੋਂ ਵੱਡਾ ਸੌਰ ਦਰੱਖਤ (ਸੋਲਰ ਟ੍ਰੀ) ਵਿਕਸਿਤ ਕੀਤਾ ਹੈ। ਇਸ ਦੀ ਸਥਾਪਨਾ ਇਕ ਸਮਾਗਮ ਦੌਰਾਨ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਸਥਿਤ ਸੈਂਟਰ ਆਫ ਐਕਸੀਲੈਂਸ ਫਾਰ ਫਾਰਮ ਮਸ਼ੀਨਰੀ ਵਿਚ ਕੀਤੀ ਗਈ। ਸੌਰ ਦਰੱਖਤ ਦਾ ਰਸਮੀ ਉਦਘਾਟਨ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਨੇ ਕੀਤਾ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਲ ਇਸ ਸੌਰ ਦਰੱਖਤ ਦੇ ਪੀ. ਵੀ. ਪੈਨਲ ਕੁੱਲ ਧਰਤੀ ਦੇ ਖੇਤਰਫਲ ਦਾ 309.83 ਵਰਗਮੀਟਰ ਹੈ, ਜਿਸ ਨੇ ਪਿਛਲੇ 67 ਵਰਗ ਮੀਟਰ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸੌਰ ਦਰੱਖਤ ਵੱਖ-ਵੱਖ ਉਪਕਰਣਾਂ ਨਾਲ ਲੈੱਸ ਢਾਂਚਾ ਹੈ, ਜੋ ਦਰੱਖਤ ਦੀ ਤਰ੍ਹਾਂ ਲੱਗਦਾ ਹੈ, ਜਿਸ ਦੀਆਂ ਪੱਤੀਆਂ ਸੌਰ ਪੈਨਲਾਂ ਨਾਲ ਲੈੱਸ ਹਨ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੇ ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਕਾਂਗਰਸ ਨੇ ਲਿਆ ਵੱਡਾ ਐਕਸ਼ਨ, ਸ਼ੁਰੂ ਕੀਤੀ ਇਹ ਤਿਆਰੀ
ਇਸ ਦਾ ਕੰਮ ਸੌਰ ਊਰਜਾ ਨੂੰ ਇਲੈਕਟ੍ਰੀਕਲ ਊਰਜਾ ’ਚ ਬਦਲਣਾ ਹੁੰਦਾ ਹੈ। ਉਦਘਾਟਨ ਸਮਾਗਮ ਵਿਚ ਸੀ. ਐੱਸ. ਆਈ. ਆਰ. ਸੀ. ਐੱਮ. ਈ. ਆਰ. ਆਈ. ਦੁਰਗਾਪੁਰ ਦੇ ਨਿਰਦੇਸ਼ਕ ਪ੍ਰੋ. ਹਰੀਸ਼ ਹਿਰਾਨੀ, ਸੈਂਟਰ ਆਫ ਐਨਰਜੀ ਐਂਡ ਐਨਵਾਇਰਮੈਂਟ ਐੱਨ. ਆਈ. ਟੀ. ਜਲੰਧਰ ਦੇ ਵਿਭਾਗ ਮੁਖੀ ਪ੍ਰੋ. ਐੱਮ. ਕੇ. ਝਾਅ, ਸਕੂਲ ਆਫ ਐਨਰਜ਼ੀ ਐਂਡ ਇਨਵਾਇਰਮੈਂਟ ਟੀ. ਆਈ. ਟੀ. ਪਟਿਆਲਾ ਦੇ ਪ੍ਰੋ. ਐੱਨ. ਤੇਜਾ ਪ੍ਰਕਾਸ਼ ਸਮੇਤ ਕਈ ਹੋਰ ਹਾਜ਼ਰ ਸਨ। ਸੀ. ਐੱਸ. ਆਈ. ਆਰ. ਸੀ. ਐੱਮ. ਈ. ਆਰ. ਆਈ. ਦੇ ਨਿਰਦੇਸਕ ਪ੍ਰੋ. ਹਰੀਸ਼ ਹਿਰਾਨੀ ਨੇ ਵੱਖ-ਵੱਖ ਇਨੋਵੇਟਿਵ ਐਪਲੀਕੇਸ਼ਨਜ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਭ ਤੋਂ ਵੱਡੇ ਸੌਰ ਦਰੱਖਤ ਜ਼ਰੀਏ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦਾ ਹਿੱਸਾ ਬਣਨਾ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ। ਇੱਥੇ ਵਿਗਿਆਨੀ ਆਏ ਦਿਨ ਨਵੀਂ ਖੋਜ ’ਚ ਜੁੱਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੌਰ ਦਰੱਖ਼ਤ ਵਿਚ ਵਿਆਪਕ ਐਪਲੀਕੇਸ਼ਨ ਹੁੰਦੀਆਂ ਹਨ, ਜੋ ਈ-ਟਰੈਕਟਰਸ, ਈ-ਪਾਵਰ ਟਿਲਰਸ ਅਤੇ ਇਲੈਕਟ੍ਰਾਨਿਕ ਵਾਹਨਾਂ ਦੇ ਚਾਰਜਿੰਗ ਸਟੇਸ਼ਨ, ਸਿੰਚਾਈ ਦੀਆਂ ਲੋੜਾਂ ਲਈ ਸੰਚਾਲਿਤ ਖੇਤੀ ਪੰਪ, ਖੇਤਾਂ ਵਿਚ ਖਾਣਾ ਪਕਾਉਣ ਲਈ ਸੌਰ ਆਧਾਰਿਤ ਸਿਸਟਮ, ਖੇਤ ਦੀ ਫ਼ਸਲ ਨੂੰ ਲੰਮੇ ਸਮੇਂ ਤੱਕ ਬਚਾਏ ਰੱਖਣ ਲਈ ਕੋਲਡ ਸਟੋਰੇਜ ਨੂੰ ਪਾਵਰ ਦੇਣ ਵਰਗੀ ਖੇਤੀ ਨਾਲ ਜੁੜੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਦੀਆਂ ਹਨ।
ਇਹ ਵੀ ਪੜ੍ਹੋ : ਵੱਡਾ ਸਵਾਲ : 'ਭਗਵੰਤ ਮਾਨ' ਆਪਣੇ ਕੋਲ ਰੱਖਣਗੇ ਗ੍ਰਹਿ ਵਿਭਾਗ ਜਾਂ ਬਣਾਉਣਗੇ ਵੱਖਰਾ ਹੋਮ ਮਨਿਸਟਰ?
ਲਾਭਦਾਇਕ ਸਿੱਧ ਹੋਵੇਗੀ ਬਾਇਓਮਾਸ ਇਨਸੂਲੇਸ਼ਨ ਕੋਲਡ ਸਟੋਰੇਜ
ਪੰਜਾਬ ਦੌਰੇ ’ਤੇ ਆਏ ਸੀ. ਐੱਸ. ਆਈ. ਆਰ. ਸੀ. ਐੱਮ. ਈ. ਆਰ. ਆਈ. ਦੁਰਗਾਪੁਰ ਦੇ ਨਿਰਦੇਸ਼ਕ ਪ੍ਰੋ. ਹਰੀਸ਼ ਹਿਰਾਨੀ ਨੇ ਇੱਥੇ ਸੌਰ ਟ੍ਰੀ ਦੇਸ਼ ਨੂੰ ਸਮਰਪਿਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਬਾਇਓਮਾਸ ਇਨਸੂਲੇਸ਼ਨ ਕੋਲਡ ਸਟੋਰੇਜ ਤਕਨੀਕ ਚਲਾਉਣ ਵਿਚ ਕਿਫ਼ਾਇਤੀ ਤੇ ਆਸਾਨ ਹੈ। ਇਸ ਤਕਨੀਕ ਦੀ ਖ਼ਾਸੀਅਤ ਇਹ ਹੈ ਕਿ ਕੋਲਡ ਸਟੋਰੇਜ ਦਾ ਨਿਰਮਾਣ ਸੁੱਕੇ ਬਾਇਓਮਾਸ ਦਾ ਉਪਯੋਗ ਕਰਕੇ ਬਣਾਇਆ ਜਾਂਦਾ ਹੈ, ਜਿਸ ਵਿਚ ਕਾਫੀ ਚੰਗੇ ਥਰਮਲ ਇਨਸੂਲੇਸ਼ਨ ਗੁਣ ਪਾਏ ਜਾਂਦੇ ਹਨ। ਸੀ. ਐੱਸ. ਆਈ. ਆਰ. ਸੀ. ਐੱਮ. ਈ. ਆਰ. ਆਈ. ਵਿਚ ਵਿਕਸਿਤ ਕੋਲਡ ਸਟੋਰੇਜ 100 ਫ਼ੀਸਦੀ ਨਮੀ ਦੇ ਨਾਲ ਘੱਟੋ ਘੱਟ 2 ਡਿਗਰੀ ਸੈਲਸੀਅਸ ਤਾਪਮਾਨ ਤੱਕ ਪ੍ਰਾਪਤ ਕਰ ਸਕਦਾ ਹੈ, ਜਿਸ ਨਾਲ ਛੋਟੇ ਕਿਸਾਨਾਂ ਨੂੰ ਫ਼ਲਾਂ ਅਤੇ ਸਬਜ਼ੀਆਂ ਦੀ ਲਾਈਫ਼ ਵਧਾਉਣ ਵਿਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ : 'ਭਗਵੰਤ ਮਾਨ' ਦੇ ਸਹੁੰ ਚੁੱਕ ਸਮਾਰੋਹ ਲਈ 8 ਜ਼ਿਲ੍ਹਿਆਂ ਤੋਂ ਭੇਜੀਆਂ ਜਾਣਗੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
ਪ੍ਰੋ. ਹਰੀਸ਼ ਹਿਰਾਨੀ ਨੇ ਦੱਸਿਆ ਕਿ 50 ਕਿਲੋਵਾਟ ਦੇ ਆਈਲੈਂਡਿਡ ਸੋਲਰ ਬਾਇਓਡੀਜਲ ਹਾਈਬ੍ਰਿਡ ਮਿਨੀਗਰਿੱਡ ਤਕਨੀਕ ਨਾਲ ਆਮ ਰਿਹਾਇਸੀ ਕਾਲੋਨੀਆਂ ਅਤੇ ਛੋਟੇ ਪਿੰਡਾਂ ਦੀ ਊਰਜਾ ਲੋੜਾਂ ਨੂੰ ਪੂਰਾ ਕਰਨ ਵਿਚ ਮਦਦ ਮਿਲਦੀ ਹੈ। ਵੱਖ-ਵੱਖ ਮੌਸਮਾਂ ਲਈ ਜ਼ਿਆਦਾ ਲੋਡ ਅਤੇ ਔਸਤ ਲੋਡ ਪ੍ਰੋਫਾਈਲਸ ਤਿਆਰ ਹੈ ਅਤੇ ਸੋਲਰ ਫੋਵੋਲਟਾਈਕਸ ਦਾ ਆਪਟੀਕਲ ਮਿਕਸ ਅਤੇ ਬਾਇਓਡੀਜਲ ’ਤੇ ਆਧਾਰਿਤ ਪਾਵਰ ਜਨਰੇਟਰ ਇਸ ਵਿਚ ਲੱਗੇ ਹੋਏ ਹਨ, ਜੋ ਪਾਵਰ ਦੀ ਸਪਲਾਈ ਕਰ ਰਹੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਯੁਕਤ ਮੋਰਚੇ ਦਾ ਐਲਾਨ; ਕਿਸਾਨ ਅੰਦੋਲਨ ਫਿਰ ਤੋਂ ਹੋਵੇਗਾ ਸ਼ੁਰੂ
NEXT STORY