ਫਿਰੋਜ਼ਪੁਰ (ਬਿਊਰੋ) - ਕੁਦਰਤ ਦੀ ਆਫਤ ਦਾ ਮਾਰਿਆ ਇਹ ਕਿਸਾਨ ਸਿਰ 'ਤੇ ਹੱਥ ਰੱਖ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਵੱਲ ਝਾਕ ਰਿਹਾ ਹੈ, ਜਿਸ ਦੀ ਦੂਰ-ਦੂਰ ਤੱਕ ਫਸਲ ਕਿਤੇ ਵੀ ਦਿਖਾਈ ਨਹੀਂ ਦੇ ਰਹੀ। ਦੱਸ ਦੇਈਏ ਕਿ ਕੁਦਰਤ ਦੀ ਮਾਰ ਨੇ ਇਨ੍ਹਾਂ ਕਿਸਾਨਾਂ ਦੀ ਹਜ਼ਾਰਾ ਏਕੜ ਫਸਲ ਤਹਿਸ ਨਹਿਸ ਕਰ ਕੇ ਰੱਖ ਦਿੱਤੀਆਂ ਹੈ। ਆਫਤ ਬਣ ਕੇ ਵਰ੍ਹੇ ਮੀਂਹ ਨੇ ਫਿਰੋਜ਼ਪੁਰ 'ਚ ਸਤਲੁਜ ਦਰਿਆ ਨਾਲ ਲਗਦੇ ਸਬਰਾਵਾ, ਬੰਡਾਲਾ, ਧੀਰਾ ਕਾਰਾ ਵਰਗੇ ਕਈ ਪਿੰਡਾਂ 'ਚ ਪਾਣੀ-ਪਾਣੀ ਕਰਕੇ ਰੱਖ ਦਿੱਤਾ।ਮੀਂਹ ਕਾਰਨ ਖੇਤਾਂ 'ਚ ਖੜ੍ਹੀ ਝੋਨੇ ਦੀ ਫਸਲ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ। ਪਸ਼ੂਆਂ ਲਈ ਬੀਜਿਆ ਚਾਰਾ 'ਤੇ ਰਹਿਣ ਬਸੇਰਾ ਵੀ ਪਾਣੀ ਦੀ ਭੇਟ ਚੜ੍ਹ ਗਿਆ ਹੈ।
ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਦੇ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਦਰਿਆ 'ਚ ਪਾਣੀ ਜਿਆਦਾ ਆਉਣ ਕਾਰਨ ਉਨ੍ਹਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਫਸਲ ਦਾ ਕਦੇ ਵੀ ਮੁਆਵਜਾ ਨਹੀਂ ਦਿੱਤਾ ਗਿਆ। ਦੱਸਣਯੋਗ ਹੈ ਇਨ੍ਹਾਂ ਕਿਸਾਨਾਂ ਨੂੰ ਹੁਣ ਇਕੋ ਹੀ ਉਮੀਦ ਹੈ ਅਤੇ ਉਹ ਹੈ ਸਰਕਾਰ ਤੋਂ ਮੁਆਵਜੇ ਦੀ, ਜਿਸਦੀ ਕਿਸਾਨਾਂ ਵੱਲੋਂ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ।
ਮਾਮੇ ਦੀ ਹਵਸ ਦਾ ਸ਼ਿਕਾਰ ਭਾਣਜੀ 9 ਸਾਲਾਂ ਤੋਂ ਮੰਗ ਰਹੀ ਹੈ ਇਨਸਾਫ (ਵੀਡੀਓ)
NEXT STORY