ਫਿਰੋਜ਼ਪੁਰ (ਸੰਨੀ) - ਪੰਜਾਬ ਸਰਕਾਰ ਵਲੋਂ ਜਿੱਥੇ ਸਿਵਲ ਹਸਪਤਾਲ ਦੇ ਮਰੀਜ਼ਾਂ ਨੂੰ ਚੰਗੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਥੇ ਹੀ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਇਹ ਦਾਅਵੇ ਸਰਕਾਰ ਦੀ ਪੋਲ ਖੋਲ੍ਹ ਰਹੇ ਹਨ। ਦੱਸ ਦੇਈਏ ਕਿ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਸ਼ੇਰਖਾਂ 'ਚ ਬੀਤੇ ਦਿਨੀਂ ਜਦੋਂ 2 ਧਿਰਾਂ ਵਿਚਾਲੇ ਝੜਪ ਹੋਈ ਸੀ ਤਾਂ ਹਸਪਤਾਲ 'ਚ ਮਰੀਜ਼ ਜ਼ਿਆਦਾ ਹੋ ਗਏ ਸਨ, ਜਿਸ ਕਾਰਨ ਹਸਪਤਾਲ 'ਚ ਸਟਾਫ ਅਤੇ ਬੈੱਡਾਂ ਦੀ ਕਮੀ ਹੋ ਗਈ। ਇਲਾਜ ਕਰਵਾਉਣ ਲਈ ਬਹੁਤ ਸਾਰੇ ਮਰੀਜ਼ਾਂ ਨੂੰ ਜ਼ਮੀਨ 'ਤੇ ਬੈਠਣਾ ਪਿਆ। ਇਸੇ ਕਾਰਨ ਹਸਪਤਾਲ ਦੇ ਸਟਾਫ ਅਤੇ ਡਾਕਟਰਾਂ ਨੇ ਹਸਪਤਾਲ 'ਚ ਪਾਈਆਂ ਜਾਣ ਵਾਲੀਆਂ ਕਮੀਆਂ ਨੂੰ ਦੱਸਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਸਟਾਫ ਮੈਂਬਰ ਰਾਮਪ੍ਰਸ਼ਾਦ ਅਤੇ ਡਾਕਟਰ ਸ਼ਸ਼ੀ ਨੇ ਕਿਹਾ ਕਿ ਰਾਤ ਦੇ ਸਮੇਂ ਐਮਰਜੈਂਸੀ ਹੋਣ ਕਾਰਨ ਇਕ ਹੀ ਸਟਾਫ ਨਰਸ ਦੀ ਡਿਊਟੀ ਲਗਾਈ ਗਈ ਸੀ, ਜਿਸ ਦੌਰਾਨ ਮਰੀਜ਼ ਜ਼ਿਆਦਾ ਹੋਣ ਕਾਰਨ ਬਹੁਤ ਸਾਰਿਆਂ ਮੁਸ਼ਕਲਾਂ ਆਈਆਂ। ਹਸਪਤਾਲ 'ਚ ਮਰੀਜ਼ਾਂ ਲਈ ਖਾਸ ਅਤੇ ਜ਼ਰੂਰਤਮੰਦ ਸਹੂਲਤਾਂ ਦੀ ਘਾਟ ਹੋਣ ਕਾਰਨ ਸਾਰੇ ਮਾਰੇ ਮਰੀਜ਼ ਪਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਸਰਕਾਰ ਨੂੰ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ।

ਸਿਮਰਜੀਤ ਬੈਂਸ ਖਿਲਾਫ ਫੁੱਟਿਆ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਦਾ ਗੁੱਸਾ (ਵੀਡੀਓ)
NEXT STORY