ਫਿਰੋਜ਼ਪੁਰ (ਮਲਹੋਤਰਾ) : ਭਾਰਤੀ ਰੇਲ ਵਲੋਂ ਲੋਕਾਂ ਦੀ ਸਹੂਲਤ ਦੇ ਲਈ 12 ਸਤੰਬਰ ਤੋਂ ਦੇਸ਼ 'ਚ ਸ਼ੁਰੂ ਕੀਤੀਆਂ ਜਾ ਰਹੀਆਂ 80 ਸਪੈਸ਼ਲ ਰੇਲ ਗੱਡੀਆਂ 'ਚ ਫਿਰੋਜ਼ਪੁਰ ਮੰਡਲ ਨੂੰ ਦੋ ਗੱਡੀਆਂ ਮਿਲੀਆਂ ਹਨ।
ਇਹ ਵੀ ਪੜ੍ਹੋ : ਵਿਦੇਸ਼ 'ਚ ਫ਼ਸੇ ਨੌਜਵਾਨ ਦੀ ਦਿਲ ਨੂੰ ਕੰਬਾਉਣ ਵਾਲੀ ਵੀਡੀਓ ਵਾਇਰਲ, ਪੁੱਤ ਦਾ ਹਾਲ ਵੇਖ ਮਾਪੇ ਹੋਏ ਬੇਹਾਲ (ਵੀਡੀਓ)
ਡੀ. ਆਰ. ਐੱਮ. ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਰੇਲਵੇ ਬੋਰਡ ਡਾਇਰੈਕਟਰ ਵਲੋਂ ਜਾਰੀ ਕੀਤੀ ਗਈ ਰੇਲ ਗੱਡੀਆਂ ਦੀ ਸੂਚੀ ਅਨੁਸਾਰ ਅੰਮ੍ਰਿਤਸਰ ਅਤੇ ਡਿਬੜੂਗੜ੍ਹ ਦੇ ਵਿਚਾਲੇ ਹਫਤਾਵਾਰੀ ਐਕਸਪ੍ਰੈੱਸ ਗੱਡੀ ਨੰਬਰ 05933 (ਹਰ ਮੰਗਲਵਾਰ) ਅਤੇ 05934 (ਹਰ ਸ਼ੁੱਕਰਵਾਰ) ਨੂੰ ਅਤੇ ਫਿਰੋਜ਼ਪੁਰ ਅਤੇ ਧਨਬਾਦ ਵਿਚਾਲੇ ਰੋਜ਼ਾਨਾ ਐਕਸਪ੍ਰੈੱਸ ਗੱਡੀ ਨੰਬਰ 03307 ਅਤੇ 03308 ਚੱਲਣਗੀਆਂ। ਉਨ੍ਹਾਂ ਕਿਹਾ ਕਿ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਚੱਲਣ ਨਾਲ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਵਰਦੀ ਦੀ ਧੌਂਸ ਦਿਖਾ ਕੇ ਕਾਂਸਟੇਬਲ ਬੀਬੀ ਕਰਦੀ ਸੀ ਤੰਗ, ਦੁਖੀ ਹੋ ਵਿਅਕਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ
'ਪੈਰਾਸਿਟਾਮੋਲ ਪਾਊਡਰ' ਦੀ ਸਪਲਾਈ ਦੇ ਨਾਂ 'ਤੇ ਕੰਪਨੀ ਨਾਲ ਲੱਖਾਂ ਦੀ ਠਗੀ
NEXT STORY