ਫਿਰੋਜ਼ਪੁਰ (ਕੁਮਾਰ) - ਸਤਲੁਜ 'ਚ ਲਗਾਤਾਰ ਵੱਧ ਰਹੇ ਪਾਣੀ ਦੇ ਤੇਜ਼ ਵਹਾਅ ਕਾਰਨ ਪਾਕਿ ਆਪਣੇ ਵਾਲੇ ਪਾਸੇ ਤੋਂ ਵਾਰ-ਵਾਰ ਵੱਡੀ ਮਾਤਰਾ 'ਚ ਨਸ਼ੇ ਦੀ ਖੇਪ ਭੇਜ ਰਿਹਾ ਹੈ। ਪਾਣੀ ਦੇ ਰਸਤੇ ਤੋਂ ਆ ਰਹੀ ਹੈਰੋਇਨ ਦੀ ਇਸ ਖੇਪ ਨੂੰ ਸਰਹੱਦ 'ਤੇ ਤਾਇਨਾਤ ਜਵਾਨ ਆਪਣੇ ਕਬਜ਼ੇ 'ਚ ਲੈ ਰਹੇ ਹਨ। ਇਸੇ ਤਰਾਂ ਅੱਜ ਲਗਾਤਾਰ ਤੀਜੇ ਦਿਨ ਫਿਰ ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਤੋਂ ਬੀ.ਐੱਸ.ਐੱਫ. ਦੀ 136 ਬਟਾਲੀਅਨ ਦੀ ਮੋਟਰ-ਬੋਟ ਟੀਮ ਚੈੱਕ ਪੋਸਟ ਸ਼ਾਮੇ ਦੀ ਨੇ 8 ਕਿਲੋਗ੍ਰਾਮ ਹੈਰੋਇਨ ਦੇ ਨਾਲ-ਨਾਲ 55 ਗ੍ਰਾਮ ਅਫ਼ੀਮ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਸਰਹੱਦ 'ਤੇ ਤਾਇਨਾਤ ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 40 ਕਰੋੜ ਰੁਪਏ ਦੇ ਕਰੀਬ ਦੀ ਦੱਸੀ ਜਾ ਰਹੀ ਹੈ।
ਬਲਦੇਵ ਕੁਮਾਰ ਜਿਥੇ ਚਾਹੁੰਣ, ਉਥੇ ਰਹਿਣ ਲਈ ਆਜ਼ਾਦ ਹਨ : PTI
NEXT STORY