ਫਿਰੋਜ਼ਪੁਰ (ਸੰਨੀ) - ਇਕ ਪਾਸੇ ਜਿੱਥੇ ਸਾਰਾ ਦੇਸ਼ ਆਜ਼ਾਦੀ ਦਾ ਦਿਹਾੜਾ ਅਤੇ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ, ਉਥੇ ਹੀ ਅਬੋਹਰ ਦੇ ਬਸੰਤ ਨਗਰ ਵਿਖੇ ਭੇਤਭਰੇ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਲਾਸ਼ ਕੋਲ ਉਨ੍ਹਾਂ ਨੂੰ ਨਸ਼ੇ ਦੇ ਕੁਝ ਟੀਕੇ ਬਰਾਮਦ ਹੋਏ ਹਨ, ਜਿਸ ਤੋਂ ਸ਼ੱਕ ਜ਼ਾਹਿਰ ਹੋ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸ਼ਰਾਬ ਪੀਣ ਦਾ ਆਦੀ ਸੀ ਅਤੇ ਉਸ ਦੀ ਮੌਤ ਵੀ ਨਸ਼ੇ ਦੇ ਕਾਰਨ ਹੋਈ ਦੱਸੀ ਜਾ ਰਹੀ ਹੈ। ਬੀਤੇ ਦਿਨ ਰਾਤ ਦੇ ਸਮੇਂ ਵੀ ਉਸ ਨੇ ਜ਼ਿਆਦਾ ਮਾਤਰਾ 'ਚ ਸ਼ਰਾਬ ਪੀਤੀ ਹੋਈ ਸੀ। ਨੌਜਵਾਨ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਬਾਜ਼ਾਰ ਜਾਣ ਦਾ ਕਹਿ ਕੇ ਘਰੋਂ ਨਿਕਲ ਗਿਆ ਸੀ ਅਤੇ ਜਦੋਂ ਉਸ ਨੇ ਰੱਖੜੀ ਬੰਨ੍ਹਣ ਦੀ ਗੱਲ ਕਹੀ ਤਾਂ ਕਹਿੰਦਾ ਕਿ ਉਹ ਵਾਪਸ ਆ ਕੇ ਬੰਨ੍ਹਾ ਲਵੇਗਾ।
550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਲੱਖਣ ਚਿਤਰਕਲਾ ਵਰਕਸ਼ਾਪ ਦਾ ਉਦਘਾਟਨ
NEXT STORY