ਸ੍ਰੀ ਮੁਕਤਸਰ ਸਾਹਿਬ (ਪਵਨ) - ਬਠਿੰਡਾ ਰੋਡ ਸਥਿਤ ਜੇ. ਡੀ. ਕਾਲਜ ਆਫ. ਐਜੂਕੇਸ਼ਨ ਵਿਚ ਨਵੇਂ ਡੀ. ਐੱਲ. ਐੱਡ., ਬੀ. ਐੱਡ. ਸੈਸ਼ਨ 2017-19 ਦੇ ਸਿਖਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਮਨਜੀਤ ਕੌਰ ਗਿੱਲ ਨੇ ਸਿਖਿਆਰਥੀਆਂ ਦੇ ਨਵੇਂ ਵਿੱਦਿਅਕ ਸੈਸ਼ਨ ਨੂੰ ਜੀ ਆਇਆਂ ਆਖਦਿਆਂ ਸਿਖਿਆਰਥੀਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਸਿਖਿਆਰਥੀਆਂ ਨੂੰ ਸਖਤ ਮਿਹਨਤ ਕਰ ਕੇ ਸਮਾਜ ਵਿਚ ਆਦਰਸ਼ ਅਧਿਆਪਕ ਬਣ ਕੇ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਈ. ਟੀ. ਵਿਭਾਗ ਦੇ ਨਵਜੋਤ ਕੌਰ, ਸੰਤੋਸ਼ ਰਾਜੌਰੀਆ, ਮਨਿੰਦਰ ਕੁਮਾਰ, ਨਰਿੰਦਰਪਾਲ ਸਿੰਘ ਆਦਿ ਮੌਜੂਦ ਸਨ।
ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਨੈਸ਼ਨਲ ਪਬਲਿਕ ਸੀ. ਸੈ. ਸਕੂਲ ਦੇ ਵਿਹੜੇ ਵਿਚ ਸਕੂਲ ਦੇ ਬੱਚਿਆਂ, ਸਟਾਫ਼ ਅਤੇ ਪ੍ਰਬੰਧਕਾਂ ਵੱਲੋਂ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਬੱਚਿਆਂ ਨੇ ਗਿੱਧਾ, ਭੰਗੜਾ, ਨਾਚ ਤੇ ਸੱਭਿਆਚਾਰਕ ਗੀਤ ਗਾ ਕੇ ਸਭ ਦਾ ਮਨੋਰੰਜਨ ਕੀਤਾ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਨੇ ਲੋਹੜੀ ਬਾਲ ਕੇ ਤਿਉਹਾਰ ਦਾ ਆਰੰਭ ਕੀਤਾ। ਸਕੂਲ ਵੱਲੋਂ ਬੱਚਿਆਂ ਨੂੰ ਮੂੰਗਫਲੀ, ਗੱਚਕ ਅਤੇ ਰਿਓੜੀਆਂ ਵੰਡੀਆਂ ਗਈਆਂ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਕੁਲਦੀਪ ਕੌਰ ਸੰਧੂ ਤੇ ਐਡਮਨਿਸਟਰੇਟਿਵ ਅਫਸਰ ਬੰਧਨਜੀਤ ਕੌਰ ਸੰਧੂ ਅਤੇ ਹਰਮਿਲਾਪ ਸਿੰਘ ਸੰਧੂ ਆਦਿ
ਸ਼ਾਮਲ ਹੋਏ।
ਫ਼ਰੀਦਕੋਟ (ਜੱਸੀ) - ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਗੇਰਾ ਅਤੇ ਕੌਮੀ ਸਕੱਤਰ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਦੀ ਅਗਵਾਈ ਹੇਠ 'ਧੀਆਂ ਦੀ ਲੋਹੜੀ' ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਪ੍ਰੀਸ਼ਦ ਦੇ ਮੈਂਬਰਾਂ, ਔਰਤ ਮੈਂਬਰਾਂ ਅਤੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰ ਕੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਨੇ ਲੋਹੜੀ ਦੇ ਤਿਉਹਾਰ ਦੇ ਇਤਿਹਾਸ ਤੋਂ ਸਭ ਨੂੰ ਜਾਣੂ ਕਰਵਾਇਆ। ਪ੍ਰਧਾਨ ਰਮੇਸ਼ ਗੇਰਾ ਨੇ ਕਿਹਾ ਅੱਜ ਪੁੱਤਰ-ਧੀਆਂ 'ਚ ਕੋਈ ਫ਼ਰਕ ਨਹੀਂ ਹੈ, ਇਸ ਲਈ ਸਾਨੂੰ ਧੀਆਂ ਨੂੰ ਪਹਿਲਾਂ ਜਨਮ ਦਾ ਅਧਿਕਾਰ ਅਤੇ ਫ਼ਿਰ ਸਿੱਖਿਆ ਦਾ ਅਧਿਕਾਰ ਦੇਣਾ ਚਾਹੀਦਾ ਹੈ। ਇਸ ਮੌਕੇ ਅਸ਼ੋਕ ਸੱਚਰ, ਰਾਜੇਸ਼ ਕੁਮਾਰ ਰਾਜੂ, ਪ੍ਰੋਫ਼ੈਸਰ ਐੱਨ. ਕੇ. ਗੁਪਤਾ ਆਦਿ ਹਾਜ਼ਰ ਸਨ।
ਮਲੋਟ (ਜ.ਬ.) - ਲੋਹੜੀ ਦਾ ਤਿਉਹਾਰ ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਨਿੱਕੇ-ਨਿੱਕੇ ਬੱਚਿਆਂ ਨੇ ਸਕੂਲ ਸਟਾਫ਼ ਨਾਲ ਖੂਬ ਆਨੰਦ ਮਾਣਿਆ। ਇਸ ਦੌਰਾਨ ਕਰਵਾਏ ਸਮਾਗਮ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ ਨੇ ਸਕੂਲ ਸਟਾਫ਼ ਅਤੇ ਬੱਚਿਆਂ ਨਾਲ ਬਲਦੀ ਅੱਗ ਵਿਚ ਤਿਲ ਪਾ ਕੇ ਖੁਸ਼ਹਾਲੀ ਭਰਿਆ ਮਾਹੌਲ ਹੋਣ ਦੀ ਕਾਮਨਾ ਕੀਤੀ।ਪ੍ਰਿੰਸੀਪਲ ਮੀਨਾ ਅਰੋੜਾ ਨੇ ਕਿਹਾ ਕਿ ਲੜਕੀਆਂ ਨੂੰ ਜਨਮ ਦੇਣਾ ਅਤੇ ਜਨਮ ਉਪਰੰਤ ਗੁਣਵੱਤਾ ਭਰਪੂਰ ਪਾਲਣ-ਪੋਸ਼ਣ ਅਤੇ ਵਿੱਦਿਆ ਦੇਣ ਦੇ ਯਤਨ ਭਰੂਣ ਹੱਤਿਆ ਨੂੰ ਰੋਕਣ ਵਿਚ ਸਹਾਈ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੱਥੇ ਪੁੱਤਰ ਵੱਡੇ ਹੋ ਕੇ ਹਿੱਸਾ ਵੰਡਾਉਦੇ ਹਨ, ਉੱਥੇ ਧੀਆਂ ਬਜ਼ੁਰਗ ਮਾਪਿਆਂ ਦੇ ਦੁੱਖ-ਦਰਦ ਵੰਡਾਉਂਦੀਆਂ ਹਨ। ਇਸ ਮੌਕੇ ਮੈਡਮ ਸੋਨਮ, ਪ੍ਰਿਅੰਕਾ, ਟੀਨਾ, ਸ਼ੀਨੂੰ ਅਤੇ ਨਵਦੀਪ ਵੱਲੋਂ ਆਪਣਾ ਅਹਿਮ ਯੋਗਦਾਨ ਪਾਇਆ ਗਿਆ।
ਕੋਟਕਪੂਰਾ (ਨਰਿੰਦਰ) - ਬਾਬਾ ਕਾਲਜ ਆਫ ਨਰਸਿੰਗ ਵਿਖੇ ਲੋਹੜੀ ਦੇ ਤਿਉਹਾਰ ਮੌਕੇ 'ਲੋਹੜੀ ਧੀਆਂ ਦੀ' ਸਮਾਗਮ ਬਾਬਾ ਫਰੀਦ ਕਾਲਜ ਆਫ ਨਰਸਿੰਗ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਦੀ ਅਗਵਾਈ ਹੇਠ ਕਰਵਾਇਆ ਗਿਆ। ਮੁੱਖ ਮਹਿਮਾਨ ਸੰਨੀ ਬਰਾੜ ਨੇ ਕਲੱਬ ਅਤੇ ਕਾਲਜ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਪੜ੍ਹਾਈ ਦੇ ਨਾਲ-ਨਾਲ ਹਰ ਖੇਤਰ ਵਿਚ ਨਾਮਣਾ ਖੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਲਈ ਵੱਖ-ਵੱਖ ਸਕੀਮਾਂ ਰਾਹੀਂ ਪੜ੍ਹਾਈ ਅਤੇ ਰੋਜ਼ਗਾਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਐੱਸ. ਐੱਮ. ਓ. ਡਾ. ਕੁਲਦੀਪ ਧੀਰ, ਡਾ. ਗੌਤਮ ਪ੍ਰਸਾਦ ਡਿਪਟੀ ਡਾਇਰੈਕਟਰ ਫਰੀਦਕੋਟ, ਸਿਟੀ ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਸਮੇਤ ਕਾਲਜ ਦਾ ਸਮੁੱਚਾ ਸਟਾਫ ਅਤੇ ਵਿਦਿਆਰਥਣਾਂ ਹਾਜ਼ਰ ਸਨ।
ਅੰਮ੍ਰਿਤਸਰ : ਸਰਹੱਦ 'ਤੇ ਘੁਸਪੈਠ ਕਰ ਰਿਹਾ ਇਕ ਪਾਕਿਸਤਾਨੀ ਢੇਰ , ਦੂਜਾ ਫਰਾਰ
NEXT STORY