ਅੰਮ੍ਰਿਤਸਰ : ਮਹਿਲਾ ਸਸ਼ਕਤੀਕਰਨ ਲਈ ਕੰਮ ਕਰ ਰਹੀ ਸੰਸਥਾ 'ਫਿੱਕੀ ਫਲੋ' ਨੇ ਫੌਜ ਦੇ ਸਨਮਾਨ ਵਜੋਂ ਵੱਡਾ ਕਦਮ ਚੁੱਕਿਆ ਹੈ। ਸੰਸਥਾ ਵਲੋਂ ਇਕ ਮਾਰਚ ਨੂੰ ਕੀਤਾ ਜਾਣ ਵਾਲਾ ਪ੍ਰੋਗਰਾਮ 'ਵੂਮਨ ਆਫ ਵੰਡਰ' ਰੱਦ ਕਰ ਦਿੱਤਾ ਗਿਆ ਹੈ, ਹਾਲਾਂਕਿ ਇਸ ਪ੍ਰੋਗਰਾਮ ਨੂੰ ਲੈ ਕੇ ਕਰੀਬ ਸਾਲ ਤੋਂ ਤਿਆਰੀਆਂ ਚੱਲ ਰਹੀਆਂ ਸਨ। ਸੰਸਥਾ ਦੀਆਂ ਅਹੁਦੇਦਾਰਾਂ ਨੇ ਜਿੱਥੇ ਇਸ ਦਾ ਕਾਰਨ ਆਉਣ ਵਾਲੀਆਂ ਹਸਤੀਆਂ ਦੀ ਸੁਰੱਖਿਆ ਨੂੰ ਦੱਸਿਆ, ਉੱਥੇ ਹੀ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਇਸ ਪ੍ਰੋਗਰਾਮ 'ਤੇ ਖਰਚੀ ਜਾਣ ਵਾਲੀ ਰਾਸ਼ੀ ਦੇਸ਼ ਦੀ ਫੌਜ ਨੂੰ ਸਮਰਪਿਤ ਕਰਨਗੀਆਂ। ਫੌਜ ਦੇ ਸਨਮਾਨ 'ਚ ਸੰਸਥਾ ਵਲੋਂ ਚੁੱਕਿਆ ਗਿਆ ਇਹ ਕਦਮ ਸਚਮੁੱਚ ਕਾਬਿਲੇ ਤਾਰੀਫ ਹੈ।
ਕੈਪਟਨ ਨੇ ਦਿੱਤਾ ਜਲੰਧਰ ਨੂੰ ਤੋਹਫਾ, ਸਰਕਾਰੀ ਕਾਲਜ ਦਾ ਕੀਤਾ ਉਦਘਾਟਨ (ਵੀਡੀਓ)
NEXT STORY