ਅੱਜਕੱਲ ਲੋਕਾਂ ਦੀ ਜ਼ਿੰਦਗੀ ਅਸਤ-ਵਿਅਸਤ ਹੋ ਗਈ ਹੈ ਅਤੇ ਅਜਿਹੇ ’ਚ ਸਾਰੇ ਲੋਕਾਂ ਦੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਸੜਕ ਯਾਤਰਾ ਸੁੱਖ ਨਾਲ ਅਤੇ ਜਲਦੀ ਨਿਪਟ ਜਾਵੇ। ਲੰਬੀਆਂ ਯਾਤਰਾਵਾਂ ਦੇ ਦੌਰਾਨ ਕਈ ਜਗ੍ਹਾ ਟੋਲ ਪਲਾਜ਼ਿਆਂ ’ਤੇ ਵਾਹਨਾਂ ਦੀ ਭਾਰੀ ਭੀੜ ਲੱਗ ਜਾਂਦੀ ਹੈ।
ਇਸ ਦੇ ਸਿੱਟੇ ਵਜੋਂ ਕਈ ਵਾਰ ਕੁੱਟਮਾਰ ਵਰਗੀਆਂ ਘਟਨਾਵਾਂ ਵੀ ਹੋ ਜਾਂਦੀਆਂ ਹਨ ਅਤੇ ਟ੍ਰੈਫਿਕ ਜਾਮ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਜਿਸ ਦੀਆਂ ਪਿਛਲੇ 6 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 11 ਜੂਨ, 2025 ਨੂੰ ‘ਕਨੂੰਰ’ (ਕੇਰਲ) ’ਚ ‘ਕੋਲੇਸਰੀ’ ਟੋਲ ਪਲਾਜ਼ਾ ’ਤੇ ਇਕ ਪਰਿਵਾਰ ਵਲੋਂ ਲੰਬੀਆਂ ਕਤਾਰਾਂ ’ਤੇ ਸਵਾਲ ਉਠਾਉਣ ਦੇ ਕਾਰਨ ਉਨ੍ਹਾਂ ਦੀ ਟੋਲ ਕਰਮਚਾਰੀਆਂ ਨਾਲ ਬਹਿਸ ਹੋ ਗਈ। ਇਸ ਤੋਂ ਬਾਅਦ ਟੋਲ ਪਲਾਜ਼ਾ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨਾਲ ਕੁੱਟਮਾਰ ਕਰ ਦਿੱਤੀ ਜਿਸ ਦੇ ਵਿਰੁੱਧ ਪੀੜਤ ਪਰਿਵਾਰ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।
* 18 ਅਗਸਤ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਭਾਰਤੀ ਫੌਜ ਦੇ ਇਕ ਕਰਮਚਾਰੀ ਦੇ ਨਾਲ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਕੁੱਟਮਾਰ ਕਰ ਦਿੱਤੀ ਜਿਸ ’ਤੇ ਰਾਸ਼ਟਰੀ ਰਾਜਮਾਰਗ ਅਥਾਰਟੀ ਨੇ ਟੋਲ ਪਲਾਜ਼ਾ ਦੇ ਲਾਇਸੈਂਸਧਾਰੀ ’ਤੇ 20 ਲੱਖ ਰੁਪਏ ਜੁਰਮਾਨਾ ਕੀਤਾ।
* 24 ਨਵੰਬਰ ਨੂੰ ‘ਸਿਵਾਇਆ ਟੋਲ ਪਲਾਜ਼ਾ’ (ਮੇਰਠ, ਉੱਤਰ ਪ੍ਰਦੇਸ਼) ’ਚ ਇਕ ਟੋਲ ਪਲਾਜ਼ਾ ’ਤੇ ਦੋ ਕਾਰਾਂ ਦੇ ਟਕਰਾਉਣ ਨਾਲ ਅਰਾਜਕਤਾ ਦੀ ਸਥਿਤੀ ਪੈਦਾ ਹੋ ਗਈ ਅਤੇ ਟੋਲ ਪਲਾਜ਼ਾ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗ ਜਾਣ ਦੇ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ।
* 28 ਨਵੰਬਰ ਨੂੰ ‘ਬੀਘਾਪੁਰ’ (ਉੱਤਰ ਪ੍ਰਦੇਸ਼) ’ਚ ‘ਉੱਨਾਵ-ਲਾਲਗੰਜ’ ਰਾਜਮਾਰਗ ’ਤੇ ਸਥਿਤ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਇਕ ਵਾਹਨ ਚਾਲਕ ਨੂੰ ਬੁਰੀ ਤਰ੍ਹਾਂ ਕੁੱਟ ਿਦੱਤਾ।
* ਅਤੇ ਹੁਣ 30 ਨਵੰਬਰ ਨੂੰ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ’ਚ ਟੋਲ ਕੱਟਣ ’ਚ ਦੇਰੀ ਦੇ ਕਾਰਨ ਲੰਬਾ ਜਾਮ ਲੱਗ ਗਿਆ ਅਤੇ ਲੰਬੇ ਸਮੇਂ ਤੱਕ ਲੋਕਾਂ ਦੇ ਟ੍ਰੈਫਿਕ ਜਾਮ ’ਚ ਫਸੇ ਰਹਿਣ ਦੇ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਿਪਆ, ਜਿਸ ਨੂੰ ਇਕ ਸਿਆਸੀ ਨੇਤਾ ਦੇ ਦਖਲ ਨਾਲ ਹੀ ਖੁੱਲ੍ਹਵਾਇਆ ਜਾ ਸਕਿਆ।
ਇਸੇ ਕਿਸਮ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਸੜਕ ਯਾਤਰਾ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਲਈ ਇਕ ਸਾਲ ਦੇ ਅੰਦਰ ਦੇਸ਼ ’ਚ ਰਵਾਇਤੀ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਕੇ ਇਨ੍ਹਾਂ ਦੀ ਥਾਂ ’ਤੇ ਪੜਾਅਵਾਰ ਢੰਗ ਨਾਲ ਮੁਕੰਮਲ ਤੌਰ ’ਤੇ ਇਲੈਕਟ੍ਰਾਨਿਕ ਅਤੇ ਬਿਨਾਂ ਰੁਕਾਵਟ ‘ਟੋਲ ਕਲੈਕਸ਼ਨ’ ਪ੍ਰਣਾਲੀ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਗਡਕਰੀ ਅਨੁਸਾਰ ਇਸ ਸਮੇਂ ਇਹ ਪ੍ਰਣਾਲੀ ਦੇਸ਼ ਦੇ 10 ਟੋਲ ਪਲਾਜ਼ਿਆਂ ’ਤੇ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਥਾਵਾਂ ’ਤੇ ਹੁਣ ਵਾਹਨ ਬਿਨਾਂ ਰੁਕੇ ਆਪਣੇ ਤੈਅ ਰਸਤੇ ਤੋਂ ਲੰਘ ਰਹੇ ਹਨ ਅਤੇ ਟੋਲ ਦੀ ਰਾਸ਼ੀ ‘ਆਨਲਾਈਨ’ ਕੱਟੀ ਜਾ ਰਹੀ ਹੈ।
ਵਰਣਨਯੋਗ ਹੈ ਕਿ ਇਸ ਸਮੇਂ ਜ਼ਿਆਦਾਤਰ ਟੋਲ ਪਲਾਜ਼ਿਆਂ ’ਤੇ ‘ਫਾਸਟੈਗ’ ਪ੍ਰਣਾਲੀ ਹੋਣ ਦੇ ਬਾਵਜੂਦ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਟ੍ਰੈਫਿਕ ਜਾਮ ਅਤੇ ਸਮੇਂ ਦੀ ਬਰਬਾਦੀ ਹੁੰਦੀ ਹੈ। ਨਵੀਂ ਬੈਰੀਅਰ ਮੁਕਤ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਹ ਸਾਰੀਆਂ ਪ੍ਰੇਸ਼ਾਨੀਆਂ ਖਤਮ ਹੋ ਜਾਣਗੀਆਂ। ਇਸ ਨਾਲ ਨਾ ਿਸਰਫ ਈਂਧਨ ਦੀ ਬੱਚਤ ਹੋਵੇਗੀ ਸਗੋਂ ਯਾਤਰਾ ਦਾ ਸਮਾਂ ਵੀ ਘੱਟ ਹੋਵੇਗਾ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਵੱਡੀ ਰਾਹਤ ਮਿਲਣ ਦੇ ਇਲਾਵਾ ਪ੍ਰਦੂਸ਼ਣ ’ਚ ਵੀ ਕਮੀ ਆਵੇਗੀ। ਸੜਕ ਯਾਤਰਾ ਨੂੰ ਆਸਾਨ ਅਤੇ ਸੁਰੱਖਿਅਤ ਬਣਾਉਣ ਦੀ ਦਿਸ਼ਾ ’ਚ ਇਸ ਨੂੰ ਇਕ ਵੱਡਾ ਕਦਮ ਮੰਨਿਆ ਜਾ ਿਰਹਾ ਹੈ।
ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ’ਚੋਂ ਇਕ ਹਨ। ਕੇਂਦਰ ਸਰਕਾਰ ’ਚ ਟਰਾਂਸਪੋਰਟ ਅਤੇ ਰਾਸ਼ਟਰੀ ਰਾਜਮਾਰਗ ਮੰਤਰੀ ਬਣਾਏ ਜਾਣ ਤੋਂ ਪਹਿਲਾਂ ਮਹਾਰਾਸ਼ਟਰ ਦੇ ਪੀ. ਡਬਲਿਊ. ਡੀ. ਮੰਤਰੀ ਦੇ ਰੂਪ ’ਚ ਉਨ੍ਹਾਂ ਨੇ ਮੁੰਬਈ-ਪੁਣੇ ਐਕਸਪ੍ਰੈੱਸਵੇਅ ਅਤੇ ਹੋਰ ਅਨੇਕ ਸੜਕ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਇਆ, ਜਿਨ੍ਹਾਂ ਨਾਲ ਸੜਕ ਆਵਾਜਾਈ ਆਸਾਨ ਹੋਈ ਹੈ। ਇਸੇ ਕਾਰਨ ਉਨ੍ਹਾਂ ਨੂੰ ‘ਹਾਈਵੇ ਮੈਨ’ ਵੀ ਿਕਹਾ ਜਾਂਦਾ ਹੈ।
ਸ਼੍ਰੀ ਗਡਕਰੀ ਵਲੋਂ ਨਵੀਂ ਟੋਲ ਪਲਾਜ਼ਾ ਨੀਤੀ ਲਾਗੂ ਕਰਨ ਦੇ ਸਿੱਟੇ ਵਜੋਂ ਸੜਕ ਮਾਰਗ ਰਾਹੀਂ ਯਾਤਰਾ ਕਰਨ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ।
–ਵਿਜੇ ਕੁਮਾਰ
ਸੰਤੁਲਨ ਦੀ ਕਸੌਟੀ ’ਤੇ ‘ਸੁਸ਼ਾਸਨ ਬਾਬੂ’
NEXT STORY