ਫਿਰੋਜ਼ਪੁਰ/ਘੱਲ ਖੁਰਦ, (ਮਲਹੋਤਰਾ, ਕੁਮਾਰ, ਅਨੰਦ, ਦਲਜੀਤ)– ਆਪਣੇ ਮੁੰਡੇ ਦੇ ਵਿਆਹ ਦੀ ਖੁਸ਼ੀ ਵਿਚ ਅਸਾਲਟ ਰਾਈਫਲ ਨਾਲ ਫਾਇਰਿੰਗ ਕਰਨਾ ਪੰਜਾਬ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਹਿੰਗਾ ਪੈ ਗਿਆ ਜਦ ਕਿਸੇ ਨੇ ਇਸ ਦੀ ਸ਼ਿਕਾਇਤ ਪੁਲਸ ਉਚ ਅਧਿਕਾਰੀਆਂ ਨੂੰ ਕਰ ਦਿੱਤੀ। ਮਾਮਲਾ ਪਿੰਡ ਠੇਠਰ ਕਲਾਂ ਦਾ ਹੈ। ਡੀ. ਆਈ. ਜੀ. ਵੱਲੋਂ ਉਕਤ ਵਿਆਹ ਸਮਾਗਮ ਦੀ ਵੀਡੀਓ ਦੀ ਜਾਂਚ ਤੋਂ ਬਾਅਦ ਦੋ ਇੰਸਪੈਕਟਰਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ ਹੈ।
ਕੀ ਹੈ ਮਾਮਲਾ
ਐੱਸ. ਆਈ. ਜੱਜਪਾਲ ਸਿੰਘ ਅਨੁਸਾਰ ਬੀਤੇ ਦਿਨੀਂ 10 ਜਨਵਰੀ ਨੂੰ ਏ. ਐੱਸ. ਆਈ. ਜਗਰੂਪ ਸਿੰਘ ਵਾਸੀ ਠੇਠਰ ਕਲਾਂ ਦੇ ਲੜਕੇ ਦਾ ਵਿਆਹ ਸੀ। ਇਸ ਸਮਾਗਮ ’ਚ ਸਬ-ਇੰਸਪੈਕਟਰ ਗੁਰਤੇਜ ਸਿੰਘ ਵੀ ਪਹੁੰਚੇ ਹੋਏ ਸਨ। ਵਿਆਹ ਦੌਰਾਨ ਦੋਵਾਂ ਨੇ ਅਸਾਲਟ ਰਾਈਫਲਾਂ ਦੇ ਨਾਲ ਫਾਇਰਿੰਗ ਕੀਤੀ, ਜਿਸ ਦੀ ਕਿਸੇ ਨੇ ਵੀਡੀਓ ਬਣਾ ਲਈ ਅਤੇ ਮਾਮਲਾ ਉਚ ਅਧਿਕਾਰੀਆਂ ਤੱਕ ਪਹੁੰਚਾ ਦਿੱਤਾ। ਡੀ. ਆਈ. ਜੀ. ਵੱਲੋਂ ਇਸ ਵੀਡੀਓ ਦੀ ਜਾਂਚ ਕਰਵਾਈ ਗਈ ਅਤੇ ਐੱਸ. ਪੀ. ਇਨਵੇਸਟੀਗੇਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਦੋਵਾਂ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਗਿਆ ਹੈ। ਅਗਲੀ ਕਾਰਵਾਈ ਅਧਿਕਾਰੀਆਂ ਵੱਲੋਂ ਅਮਲ ’ਚ ਲਿਆਂਦੀ ਜਾ ਰਹੀ ਹੈ।
ਪਿਓ-ਪੁੱਤ ਖੁਦਕੁਸ਼ੀ ਮਾਮਲੇ ’ਚ ਸੁਸਾਈਡ ਨੋਟ ’ਚ ਨਾਂ ਆਉਣ ’ਤੇ ਕੈਪਟਨ ਖ਼ਿਲਾਫ਼ ਹੋਵੇ ਕੇਸ ਦਰਜ : ‘ਆਪ’
NEXT STORY