ਜਲਾਲਾਬਾਦ (ਬਜਾਜ, ਜ. ਬ.) : ਇੱਥੇ ਪੰਜਾਬ ਰੋਡਵੇਜ਼ ਦੀ ਬੱਸ ਨਾਲ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਵਾਪਰੇ ਹਾਦਸੇ ’ਚ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ ਸੀ। ਇਸ ਸਬੰਧੀ ਥਾਣਾ ਅਮੀਰ ਖਾਸ ਦੀ ਪੁਲਸ ਵੱਲੋਂ ਬੱਸ ਡਰਾਈਵਰ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁੱਦਈ ਪਾਲਾ ਸਿੰਘ ਪੁੱਤਰ ਹਸਬੰਸ ਸਿੰਘ ਵਾਸੀ ਫਤਿਹਗੜ੍ਹ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਅਤੇ ਉਸ ਦਾ ਪਰਿਵਾਰ ਮੋਟਰਸਾਈਕਲ ’ਤੇ ਐੱਫ. ਐੱਫ. ਰੋਡ ’ਤੇ ਫਿਰੋਜ਼ਪੁਰ ਸਾਈਡ ਤੋਂ ਆਪਣੇ ਘਰ ਨੂੰ ਆ ਰਹੇ ਸੀ।
ਰਸਤੇ ’ਚ ਪਿੰਡ ਪੀਰ ਮੁਹੰਮਦ ਬੱਸ ਅੱਡੇ ਕੋਲ ਛਬੀਲ ਪੀਣ ਲਈ ਰੁਕ ਗਏ ਅਤੇ ਮੋਟਰਸਾਈਕਲ ’ਤੇ ਬੈਠ ਕੇ ਹੀ ਪਾਣੀ ਪੀ ਰਹੇ ਸੀ। ਇੰਨੇ ’ਚ ਫਿਰੋਜ਼ਪੁਰ ਸਾਈਡ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦੇ ਚਾਲਕ ਨੇ ਪਿੱਛੇ ਤੋਂ ਆ ਕੇ ਉਨ੍ਹਾਂ (ਮੁੱਦਈ) ਦੇ ਮੋਟਰਸਾਈਕਲ ’ਚ ਟੱਕਰ ਮਾਰ ਦਿੱਤੀ, ਜਿਸ ’ਚ ਮਸੂਮ ਬੱਚੇ ਸੁਖਚੈਨ ਸਿੰਘ ਦੀ ਬੱਸ ਦੇ ਟਾਇਰ ਹੇਠ ਆ ਜਾਣ ਕਾਰਨ ਮੌਤ ਹੋ ਗਈ। ਥਾਣਾ ਅਮੀਰ ਖਾਸ ਦੀ ਪੁਲਸ ਨੇ ਪਾਲਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਬੱਸ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
2 ਕਾਰਾਂ ਵਿਚਾਲੇ ਹੋਈ ਟੱਕਰ, 5 ਵਿਅਕਤੀ ਜ਼ਖਮੀ
NEXT STORY