ਲੁਧਿਆਣਾ (ਰਾਜ) : ਕਾਂਗਰਸ (ਵੈਸਟ) ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਵੋਟ ਪਾਉਣ ਦੀ ਅਪੀਲ ਕਰਕੇ ਸੋਸ਼ਲ ਮੀਡੀਆ 'ਤੇ ਪੋਸਟ ਅਪਲੋਡ ਕਰਨ ਵਾਲੇ ਨੌਜਵਾਨ 'ਤੇ ਥਾਣਾ ਪੀ. ਏ. ਯੂ. 'ਚ ਕੇਸ ਦਰਜ ਹੋਇਆ ਹੈ।
ਇਹ ਵੀ ਪੜ੍ਹੋ : ਪੋਲਿੰਗ ਬੂਥਾਂ 'ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 21 ਫਰਵਰੀ ਨੂੰ ਛੁੱਟੀ ਦਾ ਐਲਾਨ
ਦੋਸ਼ੀ ਅਸ਼ੋਕ ਵਿਹਾਰ ਦਾ ਰਹਿਣ ਵਾਲਾ ਦਿਵੇਸ਼ ਮੱਕੜ ਹੈ। ਏ. ਐੱਸ. ਆਈ. ਦੀਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਵੱਲੋਂ ਚਿੱਠੀ ਮਿਲੀ ਸੀ, ਜਿਸ ਤੋਂ ਪਤਾ ਲੱਗਿਆ ਕਿ ਦਿਵੇਸ਼ ਮੱਕੜ ਨਾਂ ਦੇ ਕਾਂਗਰਸੀ ਸਮਰਥਕ ਨੇ ਭਾਰਤ ਭੂਸ਼ਣ ਆਸ਼ੂ ਦੇ ਹੱਕ 'ਚ ਵੋਟ ਪਾਉਣ ਦੀ ਇਕ ਪੋਸਟ ਸ਼ੇਅਰ ਕੀਤੀ ਸੀ, ਜੋ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਪਾਈ ਗਈ ਹੈ। ਦੋਸ਼ੀ ਦੀ ਵੋਟ ਬੂਥ ਨੰਬਰ-34 ਅਸ਼ੋਕ ਵਿਹਾਰ ਇਲਾਕੇ 'ਚ ਲੜੀ ਨੰਬਰ 828 'ਚ ਦਰਜ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਪੈਣ ਦੌਰਾਨ ਡੇਰਾ ਸੱਚਾ ਸੌਦਾ ਬਾਰੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ (ਵੀਡੀਓ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੋਣਾਂ ਵਾਲੇ ਦਿਨ ਹੀ ਡੇਰੇ ਨੇ ਖੋਲ੍ਹੇ ਸਮਰਥਨ ਰੂਪੀ ਪੱਤੇ! ਵਧਾਈਆਂ ਸਾਰੇ ਦਲਾਂ ਦੇ ਉਮੀਦਵਾਰਾਂ ਦੀਆਂ ਧੜਕਣਾਂ
NEXT STORY