ਲੁਧਿਆਣਾ (ਵਰਮਾ) : ਨਵ-ਵਿਆਹੁਤਾ ਨੂੰ ਦਾਜ ਲਈ ਮਾਨਸਿਕ ਅਤੇ ਸਰੀਰਕ ਤੌਰ ’ਤੇ ਪਰੇਸ਼ਾਨ ਕਰਨ ’ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਪੀੜਤਾ ਪਤੀ ਖ਼ਿਲਾਫ਼ ਦਾਜ ਖ਼ਾਤਰ ਤੰਗ-ਪਰੇਸ਼ਾਨ ਕਰਨ ਦਾ ਪਰਚਾ ਦਰਜ ਕੀਤਾ ਹੈ। ਦਾਜ ਖ਼ਾਤਰ ਜ਼ੁਲਮ ਦਾ ਸ਼ਿਕਾਰ ਸਿਮਰਨਜੀਤ ਕੌਰ ਨਿਵਾਸੀ ਧਰਮਪੁਰਾ ਨੇ 2022 ਨੂੰ ਪੁਲਸ ਕਮਿਸ਼ਨਰ ਕੋਲ ਆਪਣੇ ਪਤੀ, ਸੱਸ, ਸਹੁਰਾ, ਨਣਦ ਖ਼ਿਲਾਫ਼ ਉਸ ਨੂੰ ਦਾਜ ਲਈ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ।
ਇਸ ਦੀ ਜਾਂਚ ਕਰਨ ’ਤੇ ਜਾਂਚ ਅਧਿਕਾਰੀ ਦਵਿੰਦਰ ਪਾਲ ਸਿੰਘ ਨੇ ਪੀੜਤਾ ਤੇ ਪਤੀ ਸੰਨੀ ਪਵਾਰ ਨਿਵਾਸੀ ਆਨੰਦਪੁਰਾ, ਬਸਤੀ ਜੋਧੇਵਾਲ ਦੇ ਖ਼ਿਲਾਫ਼ ਦਾਜ ਖ਼ਾਤਰ ਪਰੇਸ਼ਾਨ ਕਰਨ ਦਾ ਪਰਚਾ ਦਰਜ ਕੀਤਾ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਸੰਨੀ ਪਵਾਰ ਦੇ ਨਾਲ 26 ਜੂਨ, 2020 ਨੂੰ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਮੇਰੇ ਸਹੁਰੇ ਵਾਲੇ ਮੈਨੂੰ ਦਾਜ ਲਈ ਪਰੇਸ਼ਾਨ ਕਰਨ ਲੱਗੇ, ਜਿਸ ਦੀ ਲਿਖ਼ਤੀ ਸ਼ਿਕਾਇਤ ਉਸ ਨੇ ਪੁਲਸ ਕਮਿਸ਼ਨਰ ਨੂੰ ਦਿੱਤੀ।
ਸੁਰਖੀਆਂ 'ਚ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ, ਵਧਾਈ ਗਈ ਸੁਰੱਖਿਆ, ਜਾਣੋ ਕੀ ਹੈ ਮਾਮਲਾ
NEXT STORY