ਲੁਧਿਆਣਾ (ਹਿਤੇਸ਼) : ਸੀਵਰੇਜ ਜਾਮ ਦੀ ਸਮੱਸਿਆ ਨੂੰ ਲੈ ਕੇ ਵਿਰੋਧ ਕਰਨ ਲਈ ਕੌਂਸਲਰ ਦੇ ਦਫ਼ਤਰ 'ਚ ਗੰਦਾ ਪਾਣੀ ਡੋਲ੍ਹਣ ਵਾਲੇ ਲੋਕਾਂ ਖ਼ਿਲਾਫ਼ ਕੇਸ ਦਰਜ ਹੋ ਗਿਆ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮੰਗਲਵਾਰ ਨੂੰ ਵਾਰਡ-47 ਦੇ ਅਧੀਨ ਆਉਂਦੇ ਇਲਾਕੇ ਮਨਜੀਤ ਨਗਰ 'ਚ ਸੀਵਰੇਜ ਜਾਮ ਦੀ ਸਮੱਸਿਆ ਨੂੰ ਲੈ ਕੇ ਵਿਰੋਧ ਦਰਜ ਕਰਵਾਉਣ ਲਈ ਕੁੱਝ ਲੋਕਾਂ ਵੱਲੋਂ ਕੌਂਸਲਰ ਪ੍ਰਿਆ ਦੇ ਦਫ਼ਤਰ 'ਚ ਗੰਦਾ ਪਾਣੀ ਡੋਲ੍ਹ ਦਿੱਤਾ ਗਿਆ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਮਾਮਲੇ 'ਚ ਕੌਂਸਲਰ ਦੇ ਪੀ. ਏ. ਦੇ ਬਿਆਨ 'ਤੇ ਮਾਡਲ ਟਾਊਨ ਪੁਲਸ ਨੇ ਕੇਸ ਦਰਜ ਕੀਤਾ ਹੈ, ਜਿਸ 'ਚ ਲੋਕਾਂ 'ਤੇ ਗੰਦਾ ਪਾਣੀ ਡੋਲ੍ਹਣ ਦੌਰਾਨ ਦਫ਼ਤਰ 'ਚ ਤੋੜ-ਭੰਨ ਅਤੇ ਗਾਲੀ-ਗਲੌਚ ਕਰਨ ਤੋਂ ਇਲਾਵਾ ਸਟੈਂਪ ਅਤੇ ਲੈਟਰਪੈਡ ਚੋਰੀ ਕਰਕੇ ਲਿਜਾਣ ਦਾ ਦੋਸ਼ ਲਾਇਆ ਗਿਆ ਹੈ। ਕੌਂਸਲਰ ਬਲਜਿੰਦਰ ਬੰਟੀ ਨੇ ਦੱਸਿਆ ਕਿ ਇਹ ਕਾਰਵਾਈ ਕੌਂਸਲਰਾਂ ਵੱਲੋਂ ਪੁਲਸ ਕਮਿਸ਼ਨਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੋਈ ਹੈ, ਜਿਸ ਦੌਰਾਨ ਮੁੱਦਾ ਚੁੱਕਿਆ ਗਿਆ ਕਿ ਕੌਂਸਲਰ ਦੇ ਦਫ਼ਤਰ 'ਚ ਹਮਲਾ ਕਰਨ ਵਾਲੇ ਲੋਕਾਂ ਖ਼ਿਲਾਫ਼ ਪਹਿਲਾਂ ਤੋਂ ਹੀ ਅਪਰਾਧਿਕ ਕੇਸ ਦਰਜ ਹਨ। ਜੇਕਰ ਉਨ੍ਹਾਂ ਨਾਲ ਸਖ਼ਤ ਰਵੱਈਆ ਨਾ ਅਪਣਾਇਆ ਗਿਆ ਤਾਂ ਕੌਂਸਲਰਾਂ ਪ੍ਰਤੀ ਵਿਰੋਧ ਦਰਜ ਕਰਵਾਉਣ ਲਈ ਇਸ ਤਰ੍ਹਾਂ ਦੀ ਨਵੀਂ ਰਵਾਇਤ ਸ਼ੁਰੂ ਹੋ ਸਕਦੀ ਹੈ।
190 ਕਰੋੜ ਦੇ ਨਿਰਮਾਣ ਕਾਰਜਾਂ ਦੀ ਮਨਜ਼ੂਰੀ ਮਿਲਣ ਮਗਰੋਂ ਬੋਲੇ ਸੰਨੀ ਦਿਓਲ, ਲੋਕਾਂ ਦੇ ਹੱਕਾਂ ਲਈ ਲੜਦਾ ਰਹਾਂਗਾ
NEXT STORY