ਲੁਧਿਆਣਾ (ਰਾਜ) : ਘਰੋਂ ਟਿਊਸ਼ਨ ਪੜ੍ਹਨ ਲਈ ਗਈਆਂ 2 ਸਕੀਆਂ ਭੈਣਾਂ ਲਾਪਤਾ ਹੋ ਗਈਆਂ। ਪਰਿਵਾਰ ਦਾ ਦੋਸ਼ ਹੈ ਕਿ ਉਨ੍ਹਾਂ ਦੀਆਂ ਧੀਆਂ ਨੂੰ ਅਗਵਾ ਕੀਤਾ ਗਿਆ ਹੈ। ਇਸ ਮਾਮਲੇ ਵਿਚ ਥਾਣਾ ਪੀ. ਏ. ਯੂ. ਦੀ ਪੁਲਸ ਨੇ ਅਤਾ-ਉਰ-ਰਹਿਮਾਨ ਦੀ ਸ਼ਿਕਾਇਤ ’ਤੇ ਅਣਪਛਾਤੇ ’ਤੇ ਮੁਕੱਦਮਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ 18 ਸਾਲ ਦੀ ਬੇਟੀ ਅਸ਼ਰਫੀ ਖਾਤੁਨ ਅਤੇ 16 ਸਾਲ ਦੀ ਆਸ਼ੀਫ ਖਾਤੁਨ ਘਰੋਂ ਹੰਬੜਾਂ ਰੋਡ ਸਥਿਤ ਸਾਈਂ ਮੰਦਰ ਕੋਲ ਟਿਊਸ਼ਨ ਪੜ੍ਹਨ ਲਈ ਗਈਆਂ ਸਨ, ਜੋ ਨਾ ਟਿਊਸ਼ਨ ’ਤੇ ਪੁੱਜੀਆਂ ਅਤੇ ਨਾ ਹੀ ਘਰ ਪੁੱਜੀਆਂ। ਉਸ ਨੂੰ ਸ਼ੱਕ ਹੈ ਕਿ ਉਸ ਦੀਆਂ ਬੇਟੀਆਂ ਨੂੰ ਅਗਵਾ ਕੀਤਾ ਹੈ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਡੇਂਗੂ ਤੇ ਚਿਕਨਗੁਨੀਆ ਫੈਲਾਉਣ ਵਾਲੇ ਮੱਛਰ ਦੇ ਡੰਗ ’ਤੇ ਸਿਹਤ ਵਿਭਾਗ ਦਾ ਪ੍ਰਹਾਰ, ਬਣਾਏ ਗਏ ਹੌਟ-ਸਪਾਟ ਸੈਂਟਰ
NEXT STORY