ਫਿਰੋਜ਼ਪੁਰ (ਮਲਹੋਤਰਾ, ਪਰਮਜੀਤ, ਖੁੱਲਰ) : ਬਸੰਤ ਪੰਚਮੀ ਦੇ ਦਿਨ ਇਕ ਘਰ ਦੇ ਬਾਹਰ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੇ ਖ਼ਿਲਾਫ਼ ਥਾਣਾ ਸਿਟੀ ਪੁਲਸ ਨੇ ਪਰਚਾ ਦਰਜ ਕੀਤਾ ਹੈ। ਰਾਕੇਸ਼ ਕੁਮਾਰ ਵਾਸੀ ਟੈਂਕੀ ਵਾਲੀ ਗਲੀ, ਅੰਮ੍ਰਿਤਸਰੀ ਗੇਟ ਨੇ ਪੁਲਸ ਨੂੰ ਸ਼ਿਕਾਇਤ ਦੇ ਦੱਸਿਆ ਸੀ ਕਿ ਉਨ੍ਹਾਂ ਦੇ ਗੁਆਂਢ ਘਰ ’ਚ ਡੀ. ਜੇ. ਲੱਗਾ ਹੋਇਆ ਸੀ। ਦੇਰ ਸ਼ਾਮ ਉੱਥੇ ਮੌਜੂਦ ਕੁੱਝ ਨੌਜਵਾਨਾਂ ਵੱਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਉਨ੍ਹਾਂ ਦੀ ਛੱਤ ’ਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਦਾ ਉਨ੍ਹਾਂ ਵਿਰੋਧ ਜਤਾਇਆ ਤਾਂ ਮੁਲਜ਼ਮਾਂ ’ਚ ਸ਼ਾਮਲ ਕੁੱਝ ਮੁੰਡੇ ਥੱਲੇ ਉਤਰ ਆਏ ਅਤੇ ਉਨ੍ਹਾਂ ਦੇ ਘਰ ਅੰਦਰ ਵੜ ਗਏ। ਇਸੇ ਦੌਰਾਨ ਮੁਲਜ਼ਮਾਂ ਨੇ ਉਨ੍ਹਾਂ ਦੇ ਗੇਟ ’ਤੇ ਗੋਲੀ ਚਲਾਈ ਅਤੇ ਗੇਟ ਦੀ ਭੰਨ-ਤੋੜ ਵੀ ਕੀਤੀ। ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਬਸੰਤ ਮਨਾਉਣ ਆਏ ਉਸਦੇ ਭਾਣਜੇ ਵਰਿੰਦਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਤੇ ਜ਼ਖਮੀ ਕਰ ਦਿੱਤਾ। ਛੁਡਾਉਣ ਆਏ ਮੁਹੱਲੇ ਦੇ ਕੁੱਝ ਲੋਕਾਂ ਨੂੰ ਵੀ ਮੁਲਜ਼ਮਾਂ ਨੇ ਧਮਕੀਆਂ ਦਿੱਤੀਆਂ ਅਤੇ ਫ਼ਰਾਰ ਹੋ ਗਏ।
ਏ. ਐੱਸ. ਆਈ. ਬਲਦੇਵ ਸਿੰਘ ਦੇ ਅਨੁਸਾਰ ਮੁਲਜ਼ਮ ਕਰਨਜੋਤ ਸਿੰਘ ਵਾਸੀ ਕੰਬੋਜ਼ ਨਗਰ, ਸ਼ਮਸ਼ੇਰ ਸਿੰਘ ਸ਼ੇਰਾ ਬਸਤੀ ਬਾਗ ਵਾਲੀ, ਅੰਕੁਸ਼ ਵਾਸੀ ਬਸਤੀ ਭੱਟੀਆਂ, ਗੁਰਪ੍ਰੀਤ ਸਿੰਘ ਗੋਰੀ ਵਾਸੀ ਗੋਲਬਾਗ ਅਤੇ ਇਨ੍ਹਾਂ ਦੇ ਇਕ ਅਣਪਛਾਤੇ ਸਾਥੀ ਦੇ ਖ਼ਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।
ਪੰਜਾਬ ਵਾਸੀਆਂ ਨੂੰ ਸਰਕਾਰ ਦਾ ਤੋਹਫ਼ਾ, ਲਿਆ ਗਿਆ ਇਹ ਵੱਡਾ ਫ਼ੈਸਲਾ
NEXT STORY