ਫਿਰੋਜ਼ਪੁਰ (ਖੁੱਲ੍ਹਰ) : ਮੱਲਾਂਵਾਲਾ ਦੇ ਅਧੀਨ ਆਉਂਦੇ ਪਿੰਡ ਜੌੜਾ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕਰਨ ਦੇ ਦੋਸ਼ 'ਚ ਥਾਣਾ ਮੱਲਾਂਵਾਲਾ ਪੁਲਸ ਨੇ 7-8 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਜਸਵਿੰਦਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਪਿੰਡ ਜੌੜਾ ਨੇ ਦੱਸਿਆ ਕਿ ਉਸ ਕੋਲ 55 ਕਿਲੇ ਜ਼ਮੀਨ ਹੈ ਅਤੇ ਪਿੰਡ ਦੀ ਫਰਨੀ 'ਤੇ ਮੈਂ ਕੋਠੀ ਬਣਾ ਕੇ ਰਿਹਾਇਸ਼ ਰੱਖੀ ਹੋਈ ਹੈ। ਮੇਰਾ ਪੁੱਤਰ ਪਰਮਿੰਦਰ ਸਿੰਘ ਆਪਣੇ ਸਹੁਰੇ ਪਿੰਡ ਗਿਆ ਹੋਇਆ ਸੀ ਅਤੇ ਮੈਂ ਅਤੇ ਮੇਰੀ ਪਤਨੀ ਕਮਲਜੀਤ ਕੌਰ ਰੋਟੀ-ਪਾਣੀ ਖਾ ਸੌਂ ਗਏ।
ਰਾਤ ਕਰੀਬ 1.40 ਵਜੇ ਫਾਇਰ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਬਾਹਰ ਨਿਕਲ ਕੇ ਵੇਖਿਆ ਕਿ ਮੇਰੀ ਕੋਠੀ ਦੇ ਸਾਹਮਣੇ ਪੱਕੀ ਸੜਕ ’ਤੇ 2 ਫਾਰਚੂਨਰ ਗੱਡੀਆਂ ਖੜ੍ਹੀਆਂ ਸਨ ਤੇ ਲਾਈਟਾਂ ਜਗ ਰਹੀਆਂ ਸਨ ਤੇ ਅਣਪਛਾਤਾ ਮੋਨਾ ਨੌਜਵਾਨ ਆਪਣੇ ਫੋਨ ਰਾਹੀਂ ਵੀਡੀਓ ਬਣਾ ਰਿਹਾ ਸੀ। ਨੌਜਵਾਨ ਮੁੰਡਿਆਂ ਵੱਲੋਂ ਕਰੀਬ 6 ਫਾਇਰ ਕੀਤੇ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਨਸ਼ੇ ਦੇ ਦੈਂਤ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ
NEXT STORY