ਫਿਰੋਜ਼ਪੁਰ (ਖੁੱਲਰ) : ਜ਼ਿਲ੍ਹਾ ਫਿਰੋਜ਼ਪੁਰ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਦੇ ਦੋਸ਼ ਵਿਚ ਥਾਣਾ ਮਮਦੋਟ ਦੀ ਪੁਲਸ ਨੇ ਚਾਰ ਅਣਪਛਾਤੇ ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮਮਦੋਟ ਪੁਲਸ ਦੇ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਦੇ ਮੁਤਾਬਕ ਇਕ ਲਿਸਟ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੈਟੇਲਾਇਟ ਰਾਹੀਂ ਮੌਸੂਲ ਹੋਈ ਕਿ ਜਿਸ ਵਿਚ ਮਿਤੀ 15 ਅਕਤੂਬਰ 2025 ਸੀਰੀਅਲ ਨੰਬਰ 2 ਪਿੰਡ ਗੰਦੂ ਕਿਲਚਾ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ। ਸਹਾਇਕ ਥਾਣੇਦਾਰ ਜੋਰਾ ਸਿੰਘ ਨੇ ਦੰਸਿਆ ਕਿ ਇਕ ਵਿਅਕਤੀ ਦੇ ਮੁਤਾਬਕ ਇਕ ਲਿਸਟ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੈਟੇਲਾਈਟ ਰਾਹੀਂ ਮੌਸੂਲ ਹੋਈ ਜਿਸ ਵਿਚ ਮਿਤੀ 15 ਅਕਤੂਬਰ 2025 ਨੂੰ ਸੀਰੀਅਲ ਨੰਬਰ 3 ਪਿੰਡ ਗੱਟੀ ਮਹਿਮੂਦ ਵਿਖੇ ਅਣਪਛਾਤੇ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ।
ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਮੁਤਾਬਕ ਇਕ ਲਿਸਟ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੈਟੇਲਾਈਟ ਰਾਹੀਂ ਮੌਸੂਲ ਹੋਈ, ਜਿਸ ਵਿਚ ਮਿਤੀ 15 ਅਕਤੂਬਰ 2025 ਨੂੰ ਸੀਰੀਅਲ ਨੰਬਰ 5 ਪਿੰਡ ਫੱਤੇ ਵਾਲਾ ਵਿਖੇ ਅਣਪਛਾਤੇ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ। ਥਾਣਾ ਮਮਦੋਟ ਦੇ ਹੀ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਇਕ ਵਿਅਕਤੀ ਮੁਤਾਬਕ ਇਕ ਲਿਸਟ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੈਟੇਲਾਈਟ ਰਾਹੀਂ ਮੌਸੂਲ ਹੋਈ, ਜਿਸ ਵਿਚ ਮਿਤੀ 15 ਅਕਤੂਬਰ 2025 ਨੂੰ ਸੀਰੀਅਲ ਨੰਬਰ 2 ਪਿੰਡ ਗੰਦੂ ਕਿਲਚਾ ਵਿਖੇ ਅਣਪਛਾਤੇ ਕਿਸਾਨ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲੇ ਦਰਜ ਕਰ ਲਏ ਗਏ ਹਨ।
ਨੈਸ਼ਨਲ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ! ਨੌਜਵਾਨ ਦੀ ਗਈ ਜਾਨ
NEXT STORY