ਨਵਾਂਸ਼ਹਿਰ (ਤ੍ਰਿਪਾਠੀ) : ਜਾਅਲੀ ਵਸੀਅਤ ਅਤੇ ਦਸਤਾਵੇਜ਼ ਬਣਾ ਕੇ ਦੁਕਾਨ 'ਤੇ ਕਬਜ਼ਾ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ 'ਚ ਜਗਜੀਤ ਰਾਏ ਪੁੱਤਰ ਪਿਆਰੇ ਲਾਲ ਵਾਸੀ ਨਵਾਂਸ਼ਹਿਰ ਨੇ ਦੱਸਿਆ ਕਿ ਉਸ ਨੇ ਹਰਭਜਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰੁੜਕੀ ਖ਼ਾਸ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਖ਼ਿਲਾਫ਼ ਜਾਅਲੀ ਵਸੀਅਤ ਅਤੇ ਦਸਤਾਵੇਜ਼ ਬਣਾ ਕੇ ਉਸ ਦੀ ਦੁਕਾਨ ’ਤੇ ਕਬਜ਼ਾ ਕਰਨ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਸੀ। ਉਸ ਨੇ ਦੱਸਿਆ ਕਿ ਉਹ ਉਸ ਸ਼ਿਕਾਇਤ 'ਤੇ ਜਾਂਚ ਅਧਿਕਾਰੀ ਵੱਲੋਂ ਕੀਤੀ ਜਾਂਚ ਰਿਪੋਰਟ ਤੋਂ ਸੰਤੁਸ਼ਟ ਨਹੀਂ ਹੈ ਕਿਉਂਕਿ ਰਸੀਦ 'ਤੇ ਕਾਰਜਕਾਰੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਨਵਾਂਸ਼ਹਿਰ ਦੇ ਦਸਤਖ਼ਤ ਵਾਲੀ ਮੋਹਰ ਜਾਅਲੀ ਜਾਪਦੀ ਹੈ। ਇਸ ਸਬੰਧੀ ਤਹਿਸੀਲਦਾਰ ਦਫ਼ਤਰ ਤੋਂ ਰਿਕਾਰਡ ਮੰਗਵਾ ਕੇ ਪੜਤਾਲ ਕਰਨ ਦੀ ਲੋੜ ਸੀ।
ਉਨ੍ਹਾਂ ਕਿਹਾ ਕਿ ਰਸੀਦ ਜਾਂ ਵਸੀਅਤ ਤੋਂ ਕੋਈ ਜਾਂਚ ਨਹੀਂ ਕੀਤੀ ਗਈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਮੰਗ ਕੀਤੀ ਕਿ ਉਕਤ ਮੁਲਜ਼ਮ ਹਰਭਜਨ ਸਿੰਘ ਤੋਂ ਰਸੀਦ ਅਤੇ ਵਸੀਅਤ ਮੰਗਵਾ ਕਰਕੇ ਰਸੀਦ ’ਤੇ ਲਗੀ ਸਰਕਾਰੀ ਮੋਹਰ ਅਤੇ ਕਾਰਜਕਾਰੀ ਮੈਜਿਸਟ੍ਰੇਟ ਕਮ ਤਹਿਸੀਲਦਾਰ ਨਵਾਂਸ਼ਹਿਰ ਦੇ ਦਸਤਖ਼ਤ ਵਾਲੀ ਮੋਹਰ ਲਗੀ ਹੈ, ਉਸਦਾ ਰਿਕਾਰਡ ਮੰਗਵਾ ਕੇ ਰਸੀਦ ਅਤੇ ਵਸੀਅਤ ਦੀ ਪੜਤਾਲ ਕੀਤੀ ਜਾਵੇ। ਉਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਐੱਸ. ਪੀ. (ਇਨਵੈਸਟੀਗੇਸ਼ਨ) ਨੇ ਦੱਸਿਆ ਕਿ ਪਿਛਲੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਜਗਦੀਸ਼ ਰਾਏ ਵੱਲੋਂ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਸਨ। ਐੱਸ. ਪੀ.ਇਨਵੈਸਟੀਗੇਸ਼ਨ ਵੱਲੋਂ ਸ਼ਿਕਾਇਤ ਦੀ ਮੁੜ ਪੜਤਾਲ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਕਥਿਤ ਦੋਸ਼ੀ ਹਰਭਜਨ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਰੁੜਕੀ ਖ਼ਾਸ (ਹੁਸ਼ਿਆਰਪੁਰ) ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਵੱਡੀ ਵਾਰਦਾਤ! ਕੁੜੀ ਦੇ ਕਤਲ ਮਗਰੋਂ 'ਜੁਗਾੜ' ਲਾ ਕੇ ਲਾਸ਼ ਲੁਕਾਉਂਦੇ ਬੰਦਾ-ਜਨਾਨੀ ਕਾਬੂ
NEXT STORY