ਗੁਰੂਹਰਸਹਾਏ (ਸੁਨੀਲ ਵਿੱਕੀ) : ਪਿੰਡ ਮੋਠਾਂ ਵਾਲਾ ਵਿਖੇ ਇੱਕ ਘਰ 'ਚ ਦਾਖ਼ਲ ਹੋ ਕੇ ਕੁੱਝ ਲੋਕਾਂ ਨੇ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਇਕ ਔਰਤ ਜ਼ਖਮੀ ਹੋ ਗਈ। ਜ਼ਖਮੀ ਹੋਈ ਔਰਤ ਦੇ ਬਿਆਨਾ ’ਤੇ ਥਾਣਾ ਗੁਰੂਹਰਸਹਾਏ ਦੀ ਪੁਲਸ ਨੇ ਕਰੀਬ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਤਰਲੋਕ ਸਿੰਘ ਨੇ ਦੱਸਿਆ ਕਿ ਫਾਇਰ ਲੱਗਣ ਨਾਲ ਜ਼ਖਮੀ ਹੋਈ ਔਰਤ ਮਹਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਮੋਠਾਂ ਵਾਲਾ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿੱਚ ਦਾਖ਼ਲ ਹੈ, ਜਿਸ ਨੇ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਦੋਸ਼ ਲਗਾਉਂਦੇ ਦੱਸਿਆ ਕਿ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈ ਕੇ ਦੋਸ਼ੀ ਗੁਰਸੇਵਕ ਸਿੰਘ ਮੁਸੱਲਾ ਪਿਸਤੌਲ ਅਤੇ ਉਸਦੀ ਪਤਨੀ ਜਸਪ੍ਰੀਤ ਕੌਰ ਮੁਸੱਲਾ ਕਾਪਾ ਆਦਿ ਲੈ ਕੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਗਏ।
ਗੁਰਸੇਵਕ ਸਿੰਘ ਨੇ ਪਿਸਤੌਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤੇ ਗੁਰਸੇਵਕ ਸਿੰਘ ਨੇ ਮੁਦੱਈਆ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਸਿੱਧਾ ਫਾਇਰ ਕੀਤਾ, ਜੋ ਮੁਦੱਈਆ ਦੀ ਖੱਬੀ ਵੱਖੀ ਵਿੱਚ ਲੱਗਾ। ਪੁਲਸ ਵੱਲੋਂ ਮਹਿੰਦਰ ਕੌਰ ਦੇ ਬਿਆਨਾ ’ਤੇ ਗੁਰਸੇਵਕ ਸਿੰਘ, ਜਸਪ੍ਰੀਤ ਕੌਰ, ਸੁਖਚਰਨ ਸਿੰਘ, ਰਵੀ ਸਿੰਘ ਅਤੇ 6-7 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਮਾਰਕੁੱਟ ਕਰਨ ਦੇ ਦੋਸ਼ ਹੇਠ 4 ਨਾਮਜ਼ਦ
ਇਥੇ ਥਾਣੇ ਦੇ ਏ. ਐੱਸ. ਆਈ. ਆਤਮਾ ਸਿੰਘ ਨੇ ਇੱਕ ਹੋਰ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਝਾਵਲਾ ਵਿਖੇ ਇੱਕ ਵਿਅਕਤੀ ਨੂੰ ਘੇਰ ਕੇ ਕੁੱਟਮਾਰ ਕਰਨ 'ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਪੁਲਸ ਨੇ ਪ੍ਰਿੰਸ ਕੁਮਾਰ ਪੁੱਤਰ ਨਸੀਬ ਸਿੰਘ ਦੇ ਬਿਆਨਾ ’ਤੇ ਬਾਜਨ ਉਰਫ਼ ਬਾਜੀ, ਜਗਸੀਰ ਉਰਫ਼ ਰਾਜਾ, ਹਰਪ੍ਰੀਤ ਸਿੰਘ ਤੇ ਸਾਹਿਲ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ’ਚ ਹੋਈ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਏ ਵੱਡੇ ਫ਼ੈਸਲੇ
NEXT STORY