ਗੁਰਦਾਸਪੁਰ (ਵਿਨੋਦ) - ਜਦ ਵੀ ਦੇਸ਼ 'ਚ ਕਿਤੇ ਅੱਗ ਲੱਗਣ ਕਾਰਨ ਲੋਕਾਂ ਦੇ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਕੁਝ ਦਿਨ ਲਈ ਤਾਂ ਪੂਰੇ ਦੇਸ਼ 'ਚ ਪ੍ਰਾਈਵੇਟ ਅਤੇ ਸਰਕਾਰੀ ਸੰਸਥਾਵਾਂ 'ਚ ਲੱਗੇ ਫਾਇਰ ਸਿਸਟਮ ਸਬੰਧੀ ਕਈ ਤਰ੍ਹਾਂ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਅਤੇ ਸਰਕਾਰ ਫਾਇਰ ਸਿਸਟਮ 'ਚ ਸੁਧਾਰ ਸਮੇਤ ਪ੍ਰਬੰਧਕਾਂ ਨੂੰ ਆਪਣੀਆਂ-ਆਪਣੀਆਂ ਸੰਸਥਾਵਾਂ 'ਚ ਫਾਇਰ ਸਿਸਟਮ ਨੂੰ ਮਜ਼ਬੂਤ ਕਰਨ ਲਈ ਦਬਾਅ ਪਾਉਂਦੀ ਹੈ ਪਰ ਸਮੇਂ ਦੇ ਨਾਲ ਸਾਰੇ ਆਪਣੀ ਪੁਰਾਣੀ ਚਾਲ 'ਤੇ ਆ ਜਾਂਦੇ ਹਨ। ਬੀਤੇ ਦਿਨੀਂ ਲੁਧਿਆਣਾ ਸਥਿਤ ਫੈਕਟਰੀ ਹਾਦਸੇ ਵਿਚ ਭਾਰੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਣ, ਜ਼ਖ਼ਮੀ ਹੋਣ ਜਾਂ ਬਿਲਡਿੰਗ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਸਮਾਚਾਰ ਦੇਸ਼ ਭਰ 'ਚ ਅੱਗ ਦੀ ਤਰ੍ਹਾਂ ਫੈਲ ਗਿਆ ਅਤੇ ਇਸ 'ਚ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਰੈਸਕਿਊ ਆਪ੍ਰੇਸ਼ਨ 'ਚ ਅਹਿਮ ਭੂਮਿਕਾ ਅਦਾ ਕੀਤੀ। ਅਜਿਹੀ ਹੀ ਕਿਸੇ ਅਣਹੋਣੀ ਘਟਨਾ ਤੋਂ ਬਚਣ ਲਈ 'ਜਗ ਬਾਣੀ' ਵੱਲੋਂ ਗੁਰਦਾਸਪੁਰ ਦੀ ਫਾਇਰ ਬ੍ਰਿਗੇਡ ਦੀ ਕਾਰਜਪ੍ਰਣਾਲੀ ਅਤੇ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਇਸ ਦੀ ਜਾਂਚ ਕੀਤੀ ਗਈ ਹੈ।
ਕੀ ਸਥਿਤੀ ਹੈ ਸਰਕਾਰੀ ਦਫ਼ਤਰਾਂ ਦੀ
ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲਾ ਗੁਰਦਾਸਪੁਰ 'ਚ ਜ਼ਿਆਦਾਤਰ ਇੰਡਸਟਰੀ ਬਟਾਲਾ ਜਾਂ ਦੀਨਾਨਗਰ 'ਚ ਹੈ। ਧਾਰੀਵਾਲ ਵਿਚ ਵੂਲਨ ਮਿੱਲ ਨੂੰ ਛੱਡ ਗੁਰਦਾਸਪੁਰ ਤੇ ਧਾਰੀਵਾਲ ਵਿਚ ਕੋਈ ਵਿਸ਼ੇਸ਼ ਵੱਡੀ ਇੰਡਸਟਰੀ ਨਹੀਂ ਹੈ ਪਰ ਜ਼ਿਆਦਾਤਰ ਇੰਡਸਟਰੀ ਮਾਲਕ ਆਪਣੀਆਂ ਫੈਕਟਰੀਆਂ 'ਚ ਫਾਇਰ ਸਿਸਟਮ ਨੂੰ ਮਹੱਤਵ ਨਹੀਂ ਦਿੰਦੇ। ਜੇਕਰ ਕੋਈ ਇੰਡਸਟਰੀ ਇਹ ਸਿਸਟਮ ਲਵਾ ਵੀ ਲੈਂਦੀ ਹੈ ਤਾਂ ਉਹ ਕੇਵਲ ਕਾਗਜ਼ੀ ਕਾਰਵਾਈ ਅਤੇ ਘਟੀਆਂ ਕਵਾਲਿਟੀ ਦਾ ਲਵਾਇਆ ਜਾਂਦਾ ਹੈ ਜੋ ਜ਼ਰੂਰਤ ਪੈਣ 'ਤੇ ਕੰਮ ਨਹੀਂ ਆਉਂਦਾ। ਕੇਵਲ ਆਪਣੇ ਲਾਇਸੈਂਸ ਦੇ ਨਵੀਨੀਕਰਨ ਲਈ ਇਹ ਕਾਗਜ਼ੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ।
ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਵੀ ਨਹੀਂ ਹੈ ਫਾਇਰ ਸਿਸਟਮ
ਇਹੀ ਸਥਿਤੀ ਜ਼ਿਲਾ ਗੁਰਦਾਸਪੁਰ ਵਿਚ ਬਣੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ ਦੀ ਹੈ। ਸਰਕਾਰੀ ਹਸਪਤਾਲ ਜੋ ਨਵੇਂ ਬਣੇ ਹਨ ਉਨ੍ਹਾਂ 'ਚ ਤਾਂ ਫਾਇਰ ਸਿਸਟਮ ਪੂਰੀ ਤਰ੍ਹਾਂ ਨਾਲ ਵਧੀਆ ਢੰਗ ਨਾਲ ਲਾਇਆ ਜਾਂਦਾ ਹੈ। ਜਦਕਿ ਪੁਰਾਣੇ ਹਸਪਤਾਲਾਂ ਵਿਚ ਇਹ ਸਿਸਟਮ ਜਾਂ ਤਾਂ ਲੱਗਾ ਹੀ ਨਹੀਂ ਹੈ ਜਾਂ ਬਹੁਤ ਹੀ ਘਟੀਆ ਤੇ ਖਸਤਾ ਹਾਲਤ ਦਾ ਲੱਗਾ ਹੈ। ਸਰਕਾਰੀ ਹਸਪਤਾਲ ਗੁਰਦਾਸਪੁਰ, ਬਟਾਲਾ, ਦੀਨਾਨਗਰ ਆਦਿ ਨੂੰ ਛੱਡ ਕੇ ਜਿੰਨੇ ਵੀ ਪ੍ਰਾਈਵੇਟ ਹੈਲਥ ਸੈਂਟਰ ਜ਼ਿਲਾ ਗੁਰਦਾਸਪੁਰ 'ਚ ਲੱਗੇ ਹਨ ਉੱਥੇ ਇਹ ਫਾਇਰ ਸਿਸਟਮ ਨਹੀਂ ਲੱਗਾ ਹੈ।
ਸਰਕਾਰੀ ਸਕੂਲਾਂ 'ਚ ਨਹੀਂ ਫਾਇਰ ਸਿਸਟਮ
ਜ਼ਿਲਾ ਗੁਰਦਾਸਪੁਰ ਵਿਚ ਚੱਲ ਰਹੇ ਸਰਕਾਰੀ ਸਕੂਲਾਂ ਦੀ ਹੈ। ਗੁਰਦਾਸਪੁਰ ਸ਼ਹਿਰ ਸਮੇਤ ਆਸ-ਪਾਸ ਦੇ ਕਸਬਿਆਂ 'ਚ ਚਲ ਰਹੇ ਸਾਰੇ ਸਰਕਾਰੀ ਸਕੂਲਾਂ 'ਚ ਫਾਇਰ ਸਿਸਟਮ ਕਿਤੇ ਦਿਖਾਈ ਨਹੀਂ ਦਿੰਦਾ ਅਤੇ ਜ਼ਿਆਦਾਤਰ ਸਰਕਾਰੀ ਸਕੂਲਾਂ ਦੇ ਇੰਚਾਰਜਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਇਹ ਫਾਇਰ ਸਿਸਟਮ ਹੁੰਦਾ ਕੀ ਹੈ। ਮੈਰਿਜ ਪੈਲੇਸ ਅਤੇ ਪੈਟਰੋਲ ਪੰਪ 'ਤੇ ਵਧੀਆ ਕਵਾਲਿਟੀ ਦਾ ਫਾਇਰ ਸਿਸਟਮ ਨਹੀਂ ਲੱਗਾ ਹੈ ਅਤੇ ਨਾ ਹੀ ਇਹ ਫਾਇਰ ਬ੍ਰਿਗੇਡ ਤੋਂ ਐੱਨ. ਓ. ਸੀ. ਲੈਂਦੇ ਹਨ।
ਕੀ ਸਥਿਤੀ ਹੈ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ
ਗੁਰਦਾਸਪੁਰ ਦੇ ਫਾਇਰ ਬ੍ਰਿਗੇਡ ਦੀ ਜ਼ਰੂਰਤ 40 ਕਰਮਚਾਰੀਆਂ ਦੀ ਹੈ, ਜਦਕਿ ਇਸ ਸਮੇਂ ਇਥੇ ਸਿਰਫ 11 ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ 'ਚ ਫਾਇਰ ਅਧਿਕਾਰੀ-1, ਫਾਇਰਮੈਨ-5 ਅਤੇ ਡਰਾਈਵਰ 5 ਹਨ। ਸ਼ਹਿਰ ਜਾਂ ਆਸਪਾਸ ਕਿਤੇ ਅੱਗ ਲੱਗਣ 'ਤੇ ਇਹ ਕਰਮਚਾਰੀ ਅੱਗ 'ਤੇ ਕਾਬੂ ਪਾਉਣ 'ਚ ਕਿੰਨਾ ਸਫ਼ਲ ਹੋਣਗੇ, ਇਹ ਅੰਦਾਜ਼ਾ ਲਾ ਸਕਦੇ ਹੋ।
ਕਲਯੁਗੀ ਮਾਂ-ਬਾਪ ਨੇ ਹੱਥੀਂ ਉਜਾੜਿਆ ਧੀ ਦਾ ਘਰ, ਸੁਸਾਈਡ ਨੋਟ ਰਾਹੀਂ ਸੱਚ ਆਇਆ ਸਾਹਮਣੇ
NEXT STORY