ਪਟਿਆਲਾ (ਜ. ਬ.) - ਪਿੰਡ ਲਚਕਾਣੀ ਦੇ ਕਿਸਾਨਾਂ ਦੀ ਅਚਾਨਕ ਅੱਗ ਲੱਗਣ ਨਾਲ 53 ਵਿਘੇ ਕਣਕ ਦੇ 63 ਵਿਘੇ ਨਾੜ ਸੜ ਕੇ ਸੁਆਹ ਹੋ ਗਈ। ਲੋਕਾਂ ਨੇ ਟਰੈਕਟਰਾਂ ਦੇ ਸਹਿਯੋਗ ਨਾਲ ਅੱਗ 'ਤੇ ਕਾਬੂ ਪਾਇਆ। ਦੂਜੇ ਪਾਸੇ ਫਾਇਰ ਬ੍ਰਿਗੇਡ ਦੀ ਗੱਡੀ ਨਾ ਪਹੁੰਚਣ 'ਤੇ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਿਸਾਨਾਂ ਨੇ ਰੋਸ ਪ੍ਰਗਟਾਇਆ। ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲਾ ਮੀਤ ਪ੍ਰਧਾਨ ਕਰਨੈਲ ਸਿੰਘ ਲੰਗ ਨੇ ਦੱਸਿਆ ਕਿ ਕਣਕ ਦੀ ਪੱਕੀ ਫਸਲ ਵਿਚ ਅੱਗ ਲੱਗ ਗਈ, ਜਿਸ ਦੌਰਾਨ ਦਰਸ਼ਨ ਸਿੰਘ ਤੇ ਹੋਰ ਕਿਸਾਨਾਂ ਦੀ 53 ਵਿਘੇ ਕਣਕ ਤੇ ਕਿਸਾਨ ਜੰਗ ਸਿੰਘ ਤੇ ਹੋਰ ਕਿਸਾਨਾਂ ਦੀ 63 ਵਿਘੇ ਨਾੜ ਸੜ ਕੇ ਸੁਆਹ ਹੋ ਗਈ। ਅੱਗ 'ਤੇ ਪਿੰਡ ਦੇ ਤੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ। ਘਟਨਾ ਸਬੰਧੀ ਉਨ੍ਹਾਂ ਐੈੱਸ. ਡੀ. ਐੈੱਮ. ਪਟਿਆਲਾ ਨਾਲ ਫੋਨ 'ਤੇ ਸੰਪਰਕ ਕੀਤਾ। ਉਨ੍ਹਾਂ ਤੁਰੰਤ ਤਹਿਸੀਲਦਾਰ, ਕਾਨੂੰਨਗੋ ਅਤੇ ਪਟਵਾਰੀ ਨੂੰ ਮੌਕੇ 'ਤੇ ਭੇਜਿਆ ਅਤੇ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ।
ਇਕ-ਇਕ ਰੁਪਏ ਦੀ ਭਰਪਾਈ ਕੀਤੀ ਜਾਵੇਗੀ : ਬ੍ਰਹਮ ਮਹਿੰਦਰਾ
ਘਟਨਾ ਸਬੰਧੀ ਜਦੋਂ ਹਲਕਾ ਵਿਧਾਇਕ ਤੇ ਮੰਤਰੀ ਬ੍ਰਹਮ ਮਹਿੰਦਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀਆਂ ਨੂੰ ਮੌਕੇ 'ਤੇ ਭੇਜ ਦਿੱਤਾ ਹੈ। ਕਿਸਾਨਾਂ ਦਾ ਜਿੰਨਾ ਨੁਕਸਾਨ ਹੋਇਆ ਹੈ, ਨੂੰ ਇਕ-ਇਕ ਰੁਪਏ ਦੀ ਭਰਪਾਈ ਕੀਤੀ ਜਾਵੇਗੀ। ਇਸ ਮੌਕੇ ਕਾਨੂੰਨਗੋ ਪਵਨ ਕੁਮਾਰ, ਪਟਵਾਰੀ ਸਤਵਿੰਦਰ ਸਿੰਘ, ਰਾਕੇਸ਼ ਕੁਮਾਰ, ਕਿਸਾਨ ਯੂਨੀਅਨ ਆਗੂ ਸੁਰਜੀਤ ਸਿੰਘ, ਗੁਰਮੀਤ ਸਿੰਘ, ਹਰਪਾਲ ਸਿੰਘ, ਫਤਿਹ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ।
ਸ਼ਾਰਟ ਸਰਕਟ ਕਾਰਨ ਨਾੜ ਨੂੰ ਲੱਗੀ ਅੱਗ
ਘਨੌਰ, (ਅਲੀ)-ਘਨੌਰ ਵਿਖੇ ਖੇਤ 'ਚ ਲੱਗੇ ਬਿਜਲੀ ਦੇ ਖੰਭੇ 'ਤੇ ਸ਼ਾਰਟ ਸਰਕਟ ਹੋਣ ਕਾਰਨ 6 ਕਿੱਲੇ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ। ਕਿਸਾਨ ਜਤਿੰਦਰ ਸਿੰਘ ਗੁਰਾਇਆ, ਮਨਦੀਪ ਸਿੰਘ ਮਹਿਦੂਦਾ, ਹਰਜੀਤ ਸਿੰਘ ਗੁਰਾਇਆ, ਬਹਾਦਰ ਸਿੰਘ ਲਾਛੜੂ, ਮਲਕੀਤ ਸਿੰਘ ਗੁਰਾਇਆ ਦੀ ਖੇਤ 'ਚ ਖੜ੍ਹੀ ਕਣਕ ਦੀ ਨਾੜ ਸੜ ਕੇ ਸੁਆਹ ਹੋ ਗਈ। ਮੌਕੇ 'ਤੇ ਇਕੱਠੇ ਹੋਏ ਲੋਕਾਂ ਤੇ ਕਿਸਾਨਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨੇ 6 ਕਿੱਲੇ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ। ਕਿਸਾਨਾਂ ਨੇ ਦੱਸਿਆ ਕਿ ਟਰੈਕਟਰ ਨਾਲ ਖੇਤ ਨੂੰ ਮੌਕੇ 'ਤੇ ਨਾ ਵਾਹਿਆ ਜਾਂਦਾ ਤਾਂ ਹੋਰ ਵੱਡਾ ਨੁਕਸਾਨ ਹੋਣ ਦਾ ਡਰ ਸੀ। ਕਿਸਾਨਾਂ ਮਨਜੀਤ ਸਿੰਘ ਗੁਰਾਇਆ, ਗੁਰਪ੍ਰੀਤ ਸਿੰਘ, ਜਗਰੂਪ ਸਿੰਘ, ਮੁਖਤਿਆਰ ਸਿੰਘ, ਹਰਜੀਤ ਸਿੰਘ, ਦਵਿੰਦਰ ਸਿੰਘ, ਗੁਰਜਿੰਦਰ ਲਾਛੜੂ, ਕੁਲਦੀਪ ਸਿੰਘ ਬਦੇਸਾਂ ਨੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਘਨੌਰ ਹਲਕਾ ਹੋਣ ਦੇ ਬਾਵਜੂਦ ਵੀ ਇਹ ਫਾਇਰ ਬ੍ਰਿਗੇਡ ਤੋਂ ਵਾਂਝਾ ਹੈ। ਕਾਫੀ ਦੇਰ ਤੋਂ ਲਟਕੀ ਹਲਕੇ ਘਨੌਰ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ। ਕਿਸਾਨਾਂ ਕਿਹਾ ਕਿ ਹਾੜ੍ਹੀ-ਸਾਉਣੀ ਦੇ ਸੀਜ਼ਨ ਵਿਚ ਤਾਂ ਇਕ ਗੱਡੀ ਜ਼ਰੂਰ ਦਿੱਤੀ ਜਾਵੇ।
18 ਕਿਲੋ ਭੁੱਕੀ ਸਮੇਤ 2 ਗ੍ਰਿਫਤਾਰ
NEXT STORY