ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਸਥਾਨਕ ਅੱਡਾ ਖੁੱਡਾ ਸਥਿਤ ਖ਼ਾਦ ਦੇ ਸਟੋਰ 'ਚ ਅੱਜ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹ ਘਟਨਾ ਤੜਕੇ ਸਵੇਰੇ 4 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਤੜਕੇ ਸਵੇਰੇ ਸਤਨਾਮ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਖੁੱਡਾ ਦੀ ਹਰਨੀਲ ਟਰੇਡਰਜ਼ ਖ਼ਾਦ ਦੀ ਦੁਕਾਨ ਨੂੰ ਅੱਗ ਲੱਗ ਗਈ। ਸਵੇਰੇ ਸੈਰ ਕਰਦੇ ਸਮੇਂ ਕਿਸੇ ਵਿਅਕਤੀ ਨੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਦੁਕਾਨ 'ਚੋਂ ਨਿਕਲਦਾ ਵੇਖ ਦੁਕਾਨਦਾਰ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ : ਖ਼ੌਫ਼ਨਾਕ ਵਾਰਦਾਤ : ਤੜਕੇ ਸਵੇਰੇ ਘਰ ਅੰਦਰ ਮਿਲੀ ਵਿਅਕਤੀ ਦੀ ਲਾਸ਼, ਬੁਰੇ ਤਰੀਕੇ ਨਾਲ ਵੱਢਿਆ ਹੋਇਆ ਸੀ ਗਲਾ

ਸੂਚਨਾ ਮਿਲਣ 'ਤੇ ਟਾਂਡਾ ਪੁਲਸ ਦੀ ਟੀਮ, ਫਾਇਰ ਬ੍ਰਿਗੇਡ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜਦੋਂ ਦੁਕਾਨ ਦਾ ਸ਼ਟਰ ਖੋਲ੍ਹਿਆ ਗਿਆ ਤਾਂ ਸਟੋਰ ਅੰਦਰ ਅੱਗ ਦੇ ਭਾਂਬੜ ਮਚੇ ਹੋਏ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਦੀ ਵਿਜੀਲੈਂਸ ਅੱਗੇ ਪੇਸ਼ੀ ਅੱਜ, ਕੀਤੀ ਜਾਵੇਗੀ ਪੁੱਛਗਿੱਛ

ਫਾਇਰ ਬ੍ਰਿਗੇਡ ਦੀ ਟੀਮ ਨੇ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ, ਉਸ ਸਮੇ ਤੱਕ ਅੱਗ ਤਬਾਹੀ ਮਚਾ ਚੁੱਕੀ ਸੀ ਅਤੇ ਦੁਕਾਨ 'ਚ ਪਈ ਖ਼ਾਦ, ਦਵਾਈਆਂ, ਲੈਪਟਾਪ, ਟੀ. ਵੀ. ਸੀ. ਸੀ. ਟੀ. ਵੀ. ਕੈਮਰੇ, ਸਮਾਨ ਅਤੇ ਫਿਟਿੰਗ ਨਸ਼ਟ ਹੋ ਗਈ। ਦੁਕਾਨਦਾਰ ਮੁਤਾਬਕ ਉਸਦਾ ਲਗਭਗ 18 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੱਡੀ ਖ਼ਬਰ : ਮੂਸੇਵਾਲਾ ਕਤਲਕਾਂਡ 'ਚ ਬੱਬੂ ਮਾਨ ਨੂੰ ਪੁਲਸ ਨੇ ਸੱਦਿਆ !
NEXT STORY