ਲੁਧਿਆਣਾ (ਹਿਤੇਸ਼) : ਪੰਜਾਬ 'ਚ ਫਾਇਰ ਸੇਫਟੀ ਦੀ ਐੱਨ. ਓ. ਸੀ. ਲੈਣੀ ਹੁਣ ਸੌਖੀ ਨਹੀਂ ਰਹੀ ਕਿਉਂਕ ਪੰਜਾਬ ਸਰਕਾਰ ਵੱਲੋਂ ਫਾਇਰ ਬ੍ਰਿਗੇਡ ਦੇ ਐੱਨ. ਓ. ਸੀ. ਦੇਣ ਸਬੰਧੀ ਫੀਸ ’ਚ ਕਈ ਗੁਣਾ ਵਾਧਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਲਏ ਗਏ ਫੈਸਲੇ ਮੁਤਾਬਕ ਵੱਖ-ਵਖ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ ਫਾਇਰ ਐੱਨ. ਓ. ਸੀ., ਫਾਇਰ ਰਿਪੋਰਟ ਦੀ ਫੀਸ ਨਿਰਧਾਰਿਤ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇੱਥੋਂ ਤੱਕ ਕਿ ਅੱਗ ਲੱਗਣ ਦੀ ਘਟਨਾ ਹੋਣ ’ਤੇ ਬਚਾਅ ਲਈ ਫਾਇਰ ਬ੍ਰਿਗੇਡ ਤੋਂ ਮਦਦ ਲੈਣ ਦੇ ਏਵਜ਼ 'ਚ ਵੀ ਨੁਕਸਾਨ ਦੇ ਹਿਸਾਬ ਨਾਲ ਪੈਸੇ ਦੇਣੇ ਪੈਣਗੇ, ਜਿਸ ਨਾਲ ਲੋਕਾਂ ’ਤੇ ਬੋਝ ਪਵੇਗਾ, ਜਦਕਿ ਨਗਰ ਨਿਗਮਾਂ ਦੀ ਆਮਦਨੀ ’ਚ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ
ਇਸ ਤਰ੍ਹਾਂ ਫਿਕਸ ਕੀਤੀ ਗਈ ਫੀਸ
ਹੋਟਲ, ਮਾਲ, ਮਲਟੀ ਕੰਪਲੈਕਸ, ਮਲਟੀ ਸਟੋਰੀ ਬਿਲਡਿੰਗ, ਮੈਰਿਜ ਪੈਲੇਸ, ਰਿਹਾਇਸ਼ੀ ਕਾਲੋਨੀ, ਇੰਡਸਟਰੀਅਲ ਯੂਨਿਟ, ਸਿਨੇਮਾ, ਪੈਟਰੋਲ ਪੰਪ, ਗੋਦਾਮ, ਹਸਪਤਾਲ ਲਈ 20,000 ਦੀ ਫੀਸ ਤੈਅ ਕੀਤੀ ਗਈ ਹੈ।
ਇੰਸਟੀਚਿਊਸ਼ਨਲ ਬਿਲਡਿੰਗਾਂ, ਗਰੁੱਪ ਹਾਊਸਿੰਗ, ਥ੍ਰੀ-ਸਟਾਰ ਤੋਂ ਹੇਠਾਂ ਦੇ ਹੋਟਲ, 15 ਮੀਟਰ ਤੋਂ ਘੱਟ ਉੱਚੀਆਂ ਬਿਲਡਿੰਗਾਂ, 150 ਵਿਦਿਆਰਥੀਆਂ ਤੋਂ ਜ਼ਿਆਦਾ ਪ੍ਰਾਈਵੇਟ ਸਕੂਲ/ਕਾਲਜ, ਸਰਕਸ, ਫੈਸਟੀਵਲ ਸਟਾਲ, ਐਗਜ਼ੀਬਿਸ਼ਨ, ਸਮਾਰੋਹ ਲਈ 10,000 ਫੀਸ ਤੈਅ ਕੀਤੀ ਗਈ ਹੈ।
ਛੋਟੀਆਂ ਕਮਰਸ਼ੀਅਲ ਬਿਲਡਿੰਗਾਂ, 150 ਵਿਦਿਆਰਥੀਆਂ ਤੋਂ ਘੱਟ ਪ੍ਰਾਈਵੇਟ ਸਕੂਲ/ਕਾਲਜ ਲਈ 5,000 ਫੀਸ ਤੈਅ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਕਾਲੀ ਨੇਤਾ ਤੇ ਉਸ ਦੀ ਪਤਨੀ ਦੇ ਮੌਤ ਮਾਮਲੇ 'ਚ ਮਾਪਿਆਂ ਦੀ ਅਫਸਰਾਂ ਨੂੰ ਗੁਹਾਰ
ਅੱਗ ਦੀ ਘਟਨਾ ਹੋਣ ’ਤੇ ਇਸ ਤਰ੍ਹਾਂ ਲੱਗਣਗੇ ਚਾਰਜ
10 ਲੱਖ ਤੋਂ ਜ਼ਿਆਦਾ ਨੁਕਸਾਨ ਹੋਣ ’ਤੇ 5000
10 ਲੱਖ ਤੋਂ ਘੱਟ ਨੁਕਸਾਨ ਹੋਣ ’ਤੇ 2000
ਇਨ੍ਹਾਂ ਨੂੰ ਮਿਲੀ ਛੋਟ
ਸਰਕਾਰੀ ਅਤੇ ਧਾਰਮਿਕ ਪ੍ਰੋਗਰਾਮਾਂ ਨੂੰ ਮਨਜ਼ੂਰੀ
ਖੇਤਾਂ ਜਾਂ ਝੁੱਗੀਆਂ ’ਚ ਅੱਗ ਲੱਗਣ ਦੀ ਘਟਨਾ
ਅੱਧੀ ਲੱਗੇਗੀ ਰੀਨਿਊਵਲ ਫੀਸ, ਹਰ ਸਾਲ ਹੋਵੇਗਾ 10 ਫੀਸਦੀ ਇਜ਼ਾਫਾ
ਸਰਕਾਰ ਨੇ ਫਾਇਰ ਬ੍ਰਿਗੇਡ ਐੱਨ. ਓ. ਸੀ. ਦੇਣ ਲਈ ਜੋ ਫੀਸ ਤੈਅ ਕੀਤੀ ਹੈ, ਉਸ 'ਚ ਹਰ ਸਾਲ 10 ਫੀਸਦੀ ਵਾਧਾ ਹੋਵੇਗਾ, ਜਦਕਿ ਐੱਨ. ਓ. ਸੀ. ਰੀਨਿਊ ਕਰਵਾਉਣ ਲਈ ਅੱਧੀ ਫੀਸ ਲੱਗੇਗੀ।
ਆਨਲਾਈਨ ਸਿਸਟਮ ’ਤੇ ਰਹੇਗਾ ਜ਼ੋਰ
ਸਰਕਾਰ ਨੇ ਨਗਰ ਨਿਗਮਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਫਾਇਰ ਬ੍ਰਿਗੇਡ ਐੱਨ. ਓ. ਸੀ. ਦੇਣ ਲਈ ਆਨਲਾਈਨ ਸਿਸਟਮ ਲਾਗੂ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਐੱਨ. ਓ. ਸੀ. ਦੇਣ ਅਤੇ ਰੀਨਿਊ ਕਰਨ ਦਾ ਸਾਰਾ ਕੰਮ ਆਨਲਾਈਨ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਜਾਗੋ 'ਚ ਪੁੱਜੇ ਨੌਜਵਾਨ ਨੇ ਪਾਇਆ ਭੜਥੂ, ਲਹੂ-ਲੁਹਾਨ ਕੀਤੀ ਵਿਆਹ ਵਾਲੀ ਕੁੜੀ
ਅਜਬ-ਗਜ਼ਬ: ...ਜਦੋਂ ਸਰਪੰਚ ਨੇ ਕਿਹਾ ਕਿ ਵਿਆਹ 'ਚ ਨਹੀਂ ਸੱਦਿਆ ਤਾਂ ਕਿਉਂ ਕਰਾਂ ਦਸਤਖ਼ਤ
NEXT STORY