ਚੰਡੀਗੜ੍ਹ, (ਸੁਸ਼ੀਲ)- ਰਾਮਦਰਬਾਰ 'ਚ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਸ਼ਰਾਰਤੀ ਅਨਸਰਾਂ ਨੇ ਐਤਵਾਰ ਰਾਤ ਅੱਗ ਲਾ ਦਿੱਤੀ। ਗੱਡੀ ਸੜਦੀ ਵੇਖ ਕਾਰ ਮਾਲਕ ਨੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮੀਆਂ ਨੇ ਅੱਗ 'ਤੇ ਕਾਬੂ ਪਾਇਆ। ਰਾਮਦਰਬਾਰ ਵਾਸੀ ਸੁਨੀਤਾ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਰਾਮਦਰਬਾਰ ਵਾਸੀ ਸੁਨੀਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਐਤਵਾਰ ਰਾਤ ਸਾਢੇ 10 ਵਜੇ ਉਸਦੇ ਪਤੀ ਨੇ ਘਰ ਦੇ ਬਾਹਰ ਗੱਡੀ ਖੜ੍ਹੀ ਕੀਤੀ ਸੀ। ਇਸ ਦੌਰਾਨ ਲਗਭਗ ਸਾਢੇ 12 ਵਜੇ ਗੁਆਂਢੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਗੱਡੀ ਨੂੰ ਅੱਗ ਲੱਗੀ ਹੋਈ ਹੈ। ਸੁਨੀਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਗੱਡੀ ਨੂੰ ਜਾਣਬੁੱਝ ਕੇ ਅੱਗ ਲਾਈ ਗਈ ਹੈ।
ਕੈਪਟਨ ਸਰਕਾਰ ਦਾ ਉਦਯੋਗਿਕ ਸੈਕਟਰ ਨਾਲ ਧੋਖਾ 5 ਰੁਪਏ ਤੋਂ ਮਹਿੰਗੀ ਪਵੇਗੀ ਬਿਜਲੀ : ਸੁਖਬੀਰ
NEXT STORY