ਚੰਡੀਗੜ੍ਹ (ਵਿਜੈ) : ਕੋਵਿਡ-19 ਕਾਰਣ ਇਸ ਸਾਲ ਦੀਵਾਲੀ ਦਾ ਮਜ਼ਾ ਵੀ ਕਿਰਕਰਾ ਹੋ ਸਕਦਾ ਹੈ। ਚੰਡੀਗੜ੍ਹ ਪ੍ਰਸ਼ਾਸਨ ਇਸ ਸਾਲ ਦੀਵਾਲੀ ਮੌਕੇ ਪਟਾਕਿਆਂ ’ਤੇ ਪਾਬੰਦੀ ਲਾ ਸਕਦਾ ਹੈ। ਹਾਲਾਂਕਿ ਹੁਣ ਤੱਕ ਪ੍ਰਸ਼ਾਸਨਿਕ ਪੱਧਰ ’ਤੇ ਇਸ ਮਾਮਲੇ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਪਰ ਸੂਤਰਾਂ ਅਨੁਸਾਰ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਇਸ ਸਾਲ ਕੋਵਿਡ-19 ਕਾਰਣ ਪ੍ਰਸ਼ਾਸਨ ਵਲੋਂ ਇਹ ਫ਼ੈਸਲਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਫਿਲਮੀ ਅੰਦਾਜ਼ 'ਚ ਪਤੀ ਸਾਹਮਣੇ ਅਗਵਾ ਕੀਤੀ ਵਿਆਹੁਤਾ, ਕਾਰ 'ਚ ਸੁੱਟ ਲੈ ਗਏ ਅਗਵਾਕਾਰ
ਮੰਗਲਵਾਰ ਨੂੰ ਪ੍ਰਸ਼ਾਸਨ ਵਲੋਂ ਪਟਾਕਿਆਂ ਦੇ ਲਾਈਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਦੌਰਾਨ ਇਸ ਦੇ ਸੰਕੇਤ ਵੀ ਪ੍ਰਸ਼ਾਸਨਕੀ ਅਧਿਕਾਰੀਆਂ ਵਲੋਂ ਦੇ ਦਿੱਤੇ ਗਏ। ਲਾਈਸੈਂਸ ਦੀ ਅਲਾਟਮੈਂਟ ਪ੍ਰਕਿਰਿਆ ਦੌਰਾਨ ਐਡੀਸ਼ਨਲ ਡਿਪਟੀ ਕਮਿਸ਼ਨਰ ਨਾਜ਼ੁਕ ਕੁਮਾਰ ਨੇ ਦੁਕਾਨਦਾਰਾਂ ਨੂੰ ਕਿਹਾ ਕਿ ਹਾਲੇ ਪਟਾਕੇ ਖਰੀਦਣ 'ਚ ਜਲਦਬਾਜ਼ੀ ਨਾ ਕਰੋ।
ਇਹ ਵੀ ਪੜ੍ਹੋ : ਦਿੱਲੀ ਧਰਨਾ ਦੇਣ ਜਾ ਰਹੇ 'ਨਵਜੋਤ ਸਿੱਧੂ' ਦਾ ਪੁਲਸ ਨਾਲ ਪਿਆ ਪੰਗਾ (ਵੀਡੀਓ)
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਮੀਟਿੰਗ ਦੌਰਾਨ ਇਸ ਮਾਮਲੇ 'ਚ ਅੰਤਿਮ ਫ਼ੈਸਲਾ ਲੈਣਗੇ। ਉਸ ਤੋਂ ਬਾਅਦ ਸਥਿਤੀ ਸਾਫ਼ ਹੋ ਸਕੇਗੀ ਕਿ ਚੰਡੀਗੜ੍ਹ 'ਚ ਇਸ ਸਾਲ ਪਟਾਕੇ ਚਲਾਏ ਜਾਣਗੇ ਜਾਂ ਨਹੀਂ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਸਲਾਹ ਦਿੱਤੀ ਕਿ ਤੱਦ ਤੱਕ ਉਹ ਪਟਾਕੇ ਸਟੋਰ ਨਾ ਕਰਨ।
ਇਹ ਵੀ ਪੜ੍ਹੋ : ਘਰੋਂ ਭਜਾਈ ਕੁੜੀ ਨਾਲ ਰਿਸ਼ਤੇਦਾਰਾਂ ਘਰ ਬਣਾਏ ਸਰੀਰਕ ਸਬੰਧ, ਅਖੀਰ 'ਚ ਜੋ ਕੀਤਾ, ਪੀੜਤਾ ਦੇ ਉੱਡੇ ਹੋਸ਼
ਪੰਚਾਇਤ ਦਾ ਵੱਡਾ ਫ਼ੈਸਲਾ, ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਵਾਲਿਆਂ ਨੂੰ ਮਿਲੇਗਾ ਨਕਦ ਇਨਾਮ
NEXT STORY