ਚੰਡੀਗੜ੍ਹ (ਵਿਜੇ) : ਭਾਵੇਂ ਵਿਆਹ ਸਮਾਰੋਹ ਹੋਵੇ ਜਾਂ ਕੋਈ ਹੋਰ ਸਮਾਰੋਹ, ਹੁਣ ਕਿਸੇ ਵੀ ਮੌਕੇ 'ਤੇ ਸ਼ਹਿਰ 'ਚ ਆਤਿਸ਼ਬਾਜ਼ੀ ਨਹੀਂ ਚਲਾਈ ਜਾ ਸਕੇਗੀ। ਇਸ ਬਾਰੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਅਜੀਤ ਬਾਲਾ ਜੀ ਜੋਸ਼ੀ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਡੀ. ਸੀ. ਵਲੋਂ ਇਹ ਫੈਸਲਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ 7 ਦਸੰਬਰ ਨੂੰ ਆਏ ਨਿਰਦੇਸ਼ਾਂ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਇਸ ਹੁਕਮ 'ਚ ਕਿਹਾ ਗਿਆ ਹੈ ਕਿ ਸ਼ਹਿਰ 'ਚ ਕਿਤੇ ਵੀ ਜੇਕਰ ਵਿਆਹ ਸਮਾਰੋਹ ਹੋ ਰਿਹਾ ਹੈ ਜਾਂ ਕੋਈ ਹੋਰ ਸਮਾਰੋਹ, ਕਿਸੇ ਵੀ ਮੌਕੇ 'ਤੇ ਆਤਿਸ਼ਬਾਜ਼ੀ ਕਰਨ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਹ ਹੁਕਮ 11 ਜਨਵਰੀ ਤਕ ਲਾਗੂ ਰਹੇਗਾ, ਭਾਵ ਨਵੇਂ ਸਾਲ ਦਾ ਜਸ਼ਨ ਬਿਨਾਂ ਆਤਿਸ਼ਬਾਜੀ ਦੇ ਹੋਵੇਗਾ।
ਸ਼ਾਹੀ ਤਸਵੀਰ ਚੋਰੀ ਦਾ ਮਾਮਲਾ ਬੰਦ ਕਰਵਾਉਣ ਲਈ ਪੁਲਸ ਨੇ ਅਦਾਲਤ 'ਚ ਦਿੱਤੀ ਅਰਜ਼ੀ
NEXT STORY