ਮੋਹਾਲੀ (ਬਿਊਰੋ) : ਜ਼ੀਰਕਪੁਰ ਦੇ ਬਲਟਾਣਾ ਦੀ ਫਰਨੀਚਰ ਮਾਰਕੀਟ 'ਚ ਇਕ ਹੋਟਲ 'ਚ ਮੌਜੂਦ 3 ਗੈਂਗਸਟਰਾਂ ਅਤੇ ਪੰਜਾਬ ਪੁਲਸ ਵਿਚਾਲੇ ਮੁਕਾਬਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਤਿੰਨਾਂ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਫਾਇਰਿੰਗ 'ਚ ਗੈਂਗਸਟਰ ਭੂਪੀ ਰਾਣਾ ਗੈਂਗ ਦਾ ਦੱਸਿਆ ਜਾ ਰਿਹਾ ਹੈ ਅਤੇ ਉਹ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਆਏ ਸਨ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਬਲਟਾਣਾ ਚ ਸਥਿਤ ਰਿਲੈਕਸ ਇਨ ਨਾਂ ਦੇ ਹੋਟਲ ਮਾਲਕ ਤੋਂ ਫਿਰੌਤੀ ਮੰਗਣ ਲਈ ਭੂਪੀ ਗੈਂਗ ਦੇ 3 ਗੈਂਗਸਟਰ ਪਹੁੰਚੇ ਸਨ।
ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦੇ ਦੋਸ਼ਾਂ ਮਗਰੋਂ ਬੋਲੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ, ਕਹੀਆਂ ਇਹ ਗੱਲਾਂ
ਸੂਚਨਾ ਮਿਲਣ ’ਤੇ ਪੁਲਸ ਨੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਟਰੈਲ ਲਾਇਆ ਸੀ। ਪੁਲਸ ਨੂੰ ਦੇਖ ਕੇ ਗੈਂਗਸਟਰਾਂ ਨੇ ਗੋਲੀਆਂ ਚੱਲਾ ਦਿੱਤੀਆਂ। ਡੀ.ਐੱਸ.ਪੀ ਵਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਟੀਮ ਨੇ ਘੇਰਾਬੰਦੀ ਕਰ ਕੇ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇਕ ਗੈਂਗਸਟਰ ਦੀ ਲੱਤ 'ਤੇ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਗੈਂਗਸਟਰ ਡਰ ਗਏ ਅਤੇ ਸਰੈਂਡਰ ਕਰ ਦਿੱਤਾ। ਪੁਲਸ ਵੱਲੋਂ ਹੋਟਲ ਦੀ ਘੇਰਾਬੰਦੀ ਕਰਕੇ ਗੈਂਗਸਟਰਾਂ ਤੋਂ ਹੋਟਲ ਦੇ ਅੰਦਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਹੋਟਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਇਸ ਮੌਕੇ ਜ਼ੀਰਕਪੁਰ ਥਾਣਾ ਇੰਚਾਰਜ ਦੀਪਿੰਦਰ ਸਿੰਘ ਵੀ ਮੌਜੂਦ ਸਨ।
ਡੀ. ਆਈ. ਜੀ. ਵੀ ਮੌਕੇ ’ਤੇ ਪੁੱਜੇ
ਰਾਤ 11.30 ਵਜੇ ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 11 ਜੁਲਾਈ ਨੂੰ ਜ਼ੀਰਕਪੁਰ ਪੁਲਸ ਨੂੰ ਅੰਕਿਤ ਰਾਣਾ ਨਾਂ ਦੇ ਵਿਅਕਤੀ ਵਲੋਂ ਫਿਰੌਤੀ ਮੰਗਣ ਦੀ ਸ਼ਿਕਾਇਤ ਮਿਲੀ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਐਤਵਾਰ ਨੂੰ ਡੀ. ਐੱਸ. ਪੀ. ਵਿਕਰਮਜੀਤ ਬਰਾੜ ਦੀ ਅਗਵਾਈ ਹੇਠ ਪੁਲਸ ਟੀਮ ਵਲੋਂ ਜਾਲ ਵਿਛਾਇਆ ਗਿਆ। ਹੋਟਲ ’ਚ ਪੁਲਸ ਪਾਰਟੀ ਨੂੰ ਦੇਖ ਕੇ ਗੈਂਗਸਟਰਾਂ ਨੇ ਉਨ੍ਹਾਂ ’ਤੇ ਫਾਇਰਿੰਗ ਕਰ ਦਿੱਤੀ ਗਈ। ਜਵਾਬੀ ਗੋਲੀਬਾਰੀ ’ਚ ਰਣਬੀਰ ਨਾਂ ਦੇ ਗੈਂਗਸਟਰ ਦੀ ਲੱਤ ’ਚ ਗੋਲੀ ਲੱਗ ਗਈ। ਇਸ ਮੁਕਾਬਲੇ ’ਚ ਪੁਲਸ ਦਾ ਸਬ-ਇੰਸਪੈਕਟਰ ਰਾਹੁਲ ਸਿਰ ’ਚ ਪਿਸਤੌਲ ਦਾ ਬੱਟ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲਸ ਅਨੁਸਾਰ ਅੰਕਿਤ ਰਾਣਾ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ ਅਤੇ ਉਹ ਪੰਚਕੂਲਾ ਦੇ ਸੁਲਤਾਨਪੁਰ ਦਾ ਰਹਿਣ ਵਾਲਾ ਹੈ। ਅੰਕਿਤ ਰਾਣਾ ਦੇ ਕਹਿਣ ’ਤੇ ਹੀ ਤਿੰਨੇ ਪੈਸੇ ਲੈਣ ਲਈ ਹੋਟਲ ਪਹੁੰਚੇ ਸਨ। ਪੁਲਸ ਨੇ ਉਨ੍ਹਾਂ ਕੋਲੋਂ 2 ਪਿਸਤੌਲ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਹਨ।
ਪ੍ਰਵਾਸ਼ੀ ਮਜ਼ਦੂਰ ਦੀ ਨਾਬਾਲਿਗ ਲੜਕੀ ਨਾਲ ਜਬਰ-ਜ਼ਿਨਾਹ, 8 ਮਹੀਨਿਆਂ ਦੇ ਬੱਚੇ ਨੂੰ ਦਿੱਤਾ ਜਨਮ
NEXT STORY