ਅੰਮ੍ਰਿਤਸਰ (ਜ. ਬ.)- ਪਿੰਡ ਸਾਹੋਵਾਲ ਦੇ ਇਕ ਘਰ ਦੇ ਬਾਹਰ ਹੋਈ ਫਾਇਰਿੰਗ 'ਚ ਛਰੇ ਲੱਗਣ ਨਾਲ ਇਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪਿੰਡ ਵਾਸੀ ਦਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਜਾਨਲੇਵਾ ਹਮਲਾ ਕਰਦਿਆਂ ਕੀਤੀ ਫਾਇਰਿੰਗ 'ਚ ਸਰਬਜੀਤ ਕੌਰ ਦੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਣ ਸਬੰਧੀ ਥਾਣਾ ਅਜਨਾਲਾ ਦੀ ਪੁਲਸ ਨੇ ਕਾਬਲ ਸਿੰਘ ਲਾਲੀ ਪੁੱਤਰ ਧੀਰ ਸਿੰਘ ਵਾਸੀ ਮਾਲੋਵਾਲ ਅਤੇ 10-12 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।
ਦਾਤਰ ਦੀ ਨੋਕ 'ਤੇ ਖੋਹੀ ਨਕਦੀ ਤੇ ਬਾਈਕ - ਫਤਿਹਗੜ੍ਹ ਸ਼ੁਕਰਚੱਕ ਨੇੜੇ ਇਕ ਬਾਈਕ ਸਵਾਰ ਦਾ ਰਸਤਾ ਰੋਕ ਕੇ ਹਥਿਆਰ ਦੀ ਨੋਕ 'ਤੇ ਲੁੱਟ-ਖੋਹ ਕਰਨ ਵਾਲੇ 3 ਲੁਟੇਰਿਆਂ ਖਿਲਾਫ ਥਾਣਾ ਕੰਬੋਅ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਯੂ. ਪੀ. ਵਾਸੀ ਸਰੂਪ ਸਿੰਘ ਦੀ ਸ਼ਿਕਾਇਤ 'ਤੇ ਦਾਤਰ ਦੀ ਨੋਕ 'ਤੇ ਉਸ ਦੀ ਜੇਬ 'ਚ ਪਈ 500 ਰੁਪਏ ਦੀ ਨਕਦੀ ਤੇ ਮੋਟਰਸਾਈਕਲ ਖੋਹ ਕੇ ਦੌੜੇ ਮੁਲਜ਼ਮ ਮੇਜਰ ਸਿੰਘ ਪੁੱਤਰ ਕਸ਼ਮੀਰ ਸਿੰਘ, ਹਰਭੇਜ ਸਿੰਘ ਪੁੱਤਰ ਬਲਬੀਰ ਸਿੰਘ ਤੇ ਤਰਸੇਮ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮੋਹਨੀਆ ਕੋਹਾੜਾ ਦੀ ਪੁਲਸ ਭਾਲ ਕਰ ਰਹੀ ਹੈ।
ਡੇਰਾ ਮੁਖੀ ਮਾਮਲੇ 'ਚ 25 ਨੂੰ ਫੈਸਲੇ ਦੇ ਮੌਕੇ ਹਾਈ ਅਲਰਟ, ਚੰਡੀਗੜ੍ਹ ਦੇ ਹੋਟਲਾਂ ਨੂੰ ਮਿਲੇ ਇਹ ਸਖਤ ਹੁਕਮ
NEXT STORY