ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦਾ 12ਵੀਂ ਜਮਾਤ ਦਾ ਵਿਦਿਆਰਥੀ ਜਗਰੂਪ ਸਿੰਘ ਵਾਸੀ ਪਿੰਡ ਝੋਕ ਟਹਿਲ ਸਿੰਘ ਵਾਲਾ ਗਣਤੰਤਰ ਦਿਵਸ 'ਤੇ ਦਿੱਲੀ 'ਚ ਹੋਣ ਵਾਲੀ ਰਾਸ਼ਟਰੀ ਪਰੇਡ 'ਚ ਸ਼ਾਮਲ ਹੋਵੇਗਾ। ਜਾਣਕਾਰੀ ਮੁਤਾਬਕ 13 ਪੰਜਾਬ ਬਟਾਲੀਅਨ ਐੱਨ. ਸੀ. ਸੀ. ਵੱਲੋਂ ਉਸਦੀ ਚੋਣ ਕੀਤੀ ਗਈ ਹੈ। ਇਸ ਸਬੰਧੀ ਗੱਲ ਕਰਦਿਆਂ ਸਕੂਲ ਐੱਨ. ਸੀ. ਸੀ. ਦੇ ਕੈਪਟਨ ਇੰਦਰਪਾਲ ਸਿੰਘ ਨੇ ਦੱਸਿਆ ਕਿ ਜਗਰੂਪ ਸਿੰਘ ਫਿਰੋਜ਼ਪੁਰ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਦੀ 12ਵੀਂ ਦਾ ਵਿਦਿਆਰਥੀ ਹੈ। ਨਵੀਂ ਦਿੱਲੀ ਵਿਖੇ ਹੋਣ ਵਾਲੀ ਰਾਸ਼ਟਰੀ ਪਰੇਡ ਰਾਜਪਥ 'ਚ ਹਿੱਸਾ ਲੈਣ ਲਈ ਉਸਦੀ ਚੋਣ 13 ਪੰਜਾਬ ਬਟਾਲੀਅਨ ਵੱਲੋਂ ਕੀਤੀ ਗਈ ਹੈ। ਜਗਰੂਪ ਸਿੰਘ ਨੂੰ ਤਿੰਨ ਪ੍ਰੀਖਿਆ ਕੈਂਪਾਂ ਤੋਂ ਬਾਅਦ ਚੁਣਿਆ ਗਿਆ ਹੈ।
ਇਹ ਵੀ ਪੜ੍ਹੋ- ਗਣਤੰਤਰ ਦਿਵਸ ਮੌਕੇ ਸੰਗਰੂਰ ਦੀ ਅਮਨਦੀਪ ਹੋਵੇਗੀ ਸਨਮਾਨਿਤ, ਸੜਦੀ ਸਕੂਲ ਵੈਨ 'ਚੋਂ ਬਚਾਏ ਸੀ 8 ਬੱਚੇ
ਉਕਤ ਕੈਂਪਾਂ 'ਚ ਰਾਸ਼ਟਰ ਪਰੇਡ 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਡ੍ਰਿੱਲ, ਯੁੱਧ ਕਲਾ , ਹਥਿਆਰ ਚਲਾਉਣ ਦੀ ਟਰੇਨਿੰਗ , ਫੋਲਡ ਕ੍ਰਾਫਟ ਤੇ ਨਕਸ਼ਾ ਪੜ੍ਹਨ ਦੀ ਟਰੇਨਿੰਗ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਮੀਦਵਾਰਾਂ ਨੂੰ ਸਮਾਜਿਕ ਸੇਵਾਂਵਾਂ, ਭਾਈਚਾਰਕ ਵਿਕਾਸ ਅਤੇ ਅੱਗ ਬੁਝਾਉਣ ਦੀ ਵੀ ਟਰੇਨਿੰਗ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਇਨਸਾਨੀਅਤ ਸ਼ਰਮਸਾਰ : ਅੰਮ੍ਰਿਤਸਰ 'ਚ ਨਵ-ਜਨਮੇ ਬੱਚੇ ਨੂੰ ਲਿਫ਼ਾਫੇ 'ਚ ਪਾ ਕੇ ਗੰਦੇ ਨਾਲੇ 'ਚ ਸੁੱਟਿਆ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੁੱਖ ਮੰਤਰੀ ਦੇ ਹੁਕਮ ਛਿੱਕੇ ’ਤੇ ਟੰਗੇ! ਅੰਗਰੇਜ਼ੀ ’ਚ ਛਾਪੇ ਪੰਜਾਬੀ ਯੂਨੀਵਰਸਿਟੀ ’ਚ ਰੱਖੇ ਸਮਾਗਮ ਦੇ ਕਾਰਡ
NEXT STORY