ਲੁਧਿਆਣਾ: ਪੰਜਾਬ ਸਰਕਾਰ ਨੇ ਅੱਤਵਾਦੀਆਂ, ਉੱਚ ਜੋਖਮ ਵਾਲੇ ਕੈਦੀਆਂ, ਖ਼ੌਫ਼ਨਾਕ ਗੈਂਗਸਟਰਾਂ ਅਤੇ ਖ਼ਤਰਨਾਕ ਅਪਰਾਧੀਆਂ ਨੂੰ ਰੱਖਣ ਲਈ ਸੂਬੇ ਵਿਚ ਆਪਣੀ ਕਿਸਮ ਦੀ ਪਹਿਲੀ ਕੇਂਦਰੀ ਜੇਲ੍ਹ, ਇਕ ਉੱਚ ਸੁਰੱਖਿਆ ਵਾਲੀ “ਰੇਡੀਅਲ ਜੇਲ੍ਹ” ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜੇਲ੍ਹ ਦੇ ਨਿਰਮਾਣ ਕਾਰਜਾਂ ਦਾ ਟੈਂਡਰ ਹਾਲ ਹੀ ਵਿਚ ਜਾਰੀ ਕੀਤਾ ਗਿਆ ਹੈ। ਇਹ ਜੇਲ੍ਹ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੋਰਸੀਆਂ ਕਾਦਰ ਬਖਸ਼ ਵਿਚ 50 ਏਕੜ ਰਕਬੇ ਵਿਚ 100 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਅਤੇ ਇਸ ਵਿਚ 300 ਕੈਦੀਆਂ ਨੂੰ ਰੱਖਣ ਦੀ ਸਮਰੱਥਾ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਨਿਹੰਗਾਂ ਵੱਲੋਂ ਸ਼ਿਵ ਸੈਨਾ ਆਗੂ 'ਤੇ ਕੀਤੇ ਹਮਲੇ ਮਗਰੋਂ ਪੁਲਸ ਸਖ਼ਤ, ਜਾਰੀ ਕੀਤੀਆਂ ਹਦਾਇਤਾਂ
ਇਸ ਜੇਲ੍ਹ ਦੀ ਉਸਾਰੀ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ ਜੂਨ ਵਿਚ ਕੀਤਾ ਸੀ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਲਈ ਸਾਰਾ ਫੰਡ ਕੇਂਦਰ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ। ਜੇਲ੍ਹ ਪ੍ਰਾਜੈਕਟ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ "ਸੈਲੂਲਰ ਜੇਲ੍ਹ" ਵਿਚ "ਰੇਡੀਅਲ" ਬਲਾਕਾਂ ਵਿਚ ਸੈੱਲ ਹੋਣਗੇ, ਜੋ ਜੇਲ੍ਹ ਸਟਾਫ ਨੂੰ ਕੈਦੀਆਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਕਰਨ ਵਿਚ ਮਦਦ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਰਤਨਦੀਪ ਸਿੰਘ ਕਤਲ ਕਾਂਡ 'ਚ ਵੱਡਾ ਖ਼ੁਲਾਸਾ, ਬੱਬਰ ਖ਼ਾਲਸਾ ਨਾਲ ਸਬੰਧਤ ਮੁੱਖ ਮੁਲਜ਼ਮ ਗ੍ਰਿਫ਼ਤਾਰ
ਜੇਲ੍ਹ ਵਿਭਾਗ ਦੇ ਅਧਿਕਾਰੀ ਨੇ ਕਿਹਾ ਕਿ ਪੂਰੀ ਜੇਲ੍ਹ ਨੂੰ ਸੈਲੂਲਰ ਜੇਲ੍ਹ ਵਜੋਂ ਬਣਾਇਆ ਜਾਵੇਗਾ ਅਤੇ ਕਾਰਜਸ਼ੀਲ ਲੋੜਾਂ ਅਨੁਸਾਰ ਵੱਖ-ਵੱਖ ਜ਼ੋਨਾਂ ਵਿਚ ਵੰਡਿਆ ਜਾਵੇਗਾ, ਤਾਂ ਜੋ ਸਮਾਨ ਗਰੋਹਾਂ ਦੇ ਆਪਸੀ ਮੇਲ-ਜੋਲ ਅਤੇ ਵਿਰੋਧੀ ਗੈਂਗ ਦੇ ਟਕਰਾਅ ਤੋਂ ਬਚਿਆ ਜਾ ਸਕੇ ਅਤੇ ਉਨ੍ਹਾਂ ਦੀ ਆਵਾਜਾਈ ਨੂੰ ਰੋਕਿਆ ਜਾ ਸਕੇ। ਜੇਲ੍ਹ ਦੀ ਬਾਹਰੀ ਚਾਰਦੀਵਾਰੀ ਦੇ ਆਲੇ-ਦੁਆਲੇ 50 ਮੀਟਰ ਤੱਕ ਦੇ ਖੇਤਰ ਨੂੰ ਵਰਜਿਤ ਜ਼ੋਨ ਐਲਾਨਿਆ ਜਾਵੇਗਾ। ਇਸ ਜੇਲ੍ਹ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਇਕ ਸਮਰਪਿਤ ਅਦਾਲਤੀ ਕੰਪਲੈਕਸ ਅਤੇ ਕੰਪਲੈਕਸ ਦੇ ਅੰਦਰ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਬੁਨਿਆਦੀ ਢਾਂਚਾ ਹੋਵੇਗਾ। ਇਸ ਦੇ ਨਾਲ ਹੀ ਜੇਲ੍ਹ ਦੇ ਅੰਦਰ ਹੀ ਹਸਪਤਾਲ ਦੀ ਸਹੂਲਤ ਵੀ ਹੋਵੇਗੀ। ਇਸ ਨਾਲ ਕੈਦੀਆਂ ਨੂੰ ਅਦਾਲਤੀ ਸੁਣਵਾਈ ਜਾਂ ਮੈਡੀਕਲ ਐਮਰਜੈਂਸੀ ਵਿਚ ਵੀ ਜੇਲ੍ਹ ਤੋਂ ਬਾਹਰ ਲਿਜਾਉਣ ਦੀ ਲੋੜ ਨਹੀਂ ਪਵੇਗੀ। ਜੇਲ੍ਹ ਸੁਰੱਖਿਆ, ਨਿਗਰਾਨੀ ਅਤੇ ਘਟਨਾ ਪ੍ਰਤੀ ਜਵਾਬ ਦੇਣ ਲਈ ਅਤਿ-ਆਧੁਨਿਕ ਉਪਕਰਣਾਂ ਨਾਲ ਲੈਸ ਹੋਵੇਗੀ ਅਤੇ ਸੁਰੱਖਿਆ ਲਈ ਵਿਸ਼ੇਸ਼ ਬਲਾਂ ਨੂੰ ਰੋਟੇਸ਼ਨਲ ਆਧਾਰ 'ਤੇ ਤਾਇਨਾਤ ਕੀਤਾ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਣੋ ਕੌਣ ਹਨ U-Turn ਲੈਣ ਵਾਲੇ ਅਕਾਲੀ ਉਮੀਦਵਾਰ ਸੁਰਜੀਤ ਕੌਰ, ਜਿਸ ਲਈ ਬਾਗੀ ਧੜਾ ਹੋਇਆ ਪੱਬਾਂ ਭਾਰ
NEXT STORY