ਸੁਨਾਮ, (ਬਾਂਸਲ)- ਓਵਰਬ੍ਰਿਜ 'ਤੇ ਐਤਵਾਰ ਸਵੇਰੇ ਇਕ ਬੱਸ ਸਵਾਰੀਆਂ ਨੂੰ ਲੈ ਕੇ ਬਠਿੰਡਾ ਵੱਲ ਜਾ ਰਹੀ ਸੀ ਕਿ ਪਿੱਛੋਂ ਟਰੱਕ-ਟਰਾਲੇ ਦੇ ਟੱਕਰ ਮਾਰਨ ਕਾਰਨ ਐਕਸੀਡੈਂਟ ਹੋ ਗਿਆ ਤੇ ਬੱਸ 'ਚ ਸਵਾਰ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਪੁਲਸ ਨੇ ਟਰੱਕ-ਟਰਾਲਾ ਕਬਜ਼ੇ 'ਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਇਕ ਨਿੱਜੀ ਬੱਸ ਆਈ.ਟੀ.ਆਈ. ਵਾਲੇ ਪਾਸਿਓਂ Àਵਰਬ੍ਰਿਜ 'ਤੇ ਚੜ੍ਹ ਕੇ ਬਠਿੰਡਾ ਵੱਲ ਨੂੰ ਜਾ ਰਹੀ ਸੀ ਕਿ ਪਿੱਛੋਂ ਇਕ ਟਰੱਕ-ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਜਿਥੇ ਬੱਸ ਨੁਕਸਾਨੀ ਗਈ, ਉਥੇ 5 ਸਵਾਰੀਆਂ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਇਸ ਮੌਕੇ ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਜ਼ਖਮੀ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕੀਤਾ ਗਿਆ ਅਤੇ ਟਰੱਕ-ਟਰਾਲਾ ਕਬਜ਼ੇ 'ਚ ਲੈ ਕੇ ਡਰਾਈਵਰ 'ਤੇ ਮਾਮਲਾ ਦਰਜ ਕਰ ਦਿੱਤਾ ਹੈ।
ਜਾਇਦਾਦ ਦੇ ਝਗੜੇ 'ਚ ਪਿਓ-ਪੁੱਤ ਸਮੇਤ 3 ਜ਼ਖ਼ਮੀ, 4 ਨਾਮਜ਼ਦ
NEXT STORY