ਅੰਮ੍ਰਿਤਸਰ (ਵਾਲੀਆ)- ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐੱਸ. ਵੱਲੋਂ ਕੀਤੀਆਂ ਗਈਆਂ ਲਗਾਤਾਰ ਕੋਸ਼ਿਸ਼ਾਂ ਤੇ ਅਣਥੱਕ ਮਿਹਨਤ ਦਾ ਸਦਕਾ ਸ੍ਰੀ ਗੁਰੂ ਗੋਬਿੰਦ ਸਿੰਘ ਏਅਰਪੋਰਟ ਨਾਂਦੇੜ ਵਿਖੇ ਸਟਾਰ ਏਅਰ ਦੀ ਪਹਿਲੀ ਫਲਾਈਟ ਪੁੱਜਣ ’ਤੇ ਸ੍ਰੀ ਹਜ਼ੂਰ ਸਾਹਿਬ ਦੀਆਂ ਮਾਣਮੱਤੀਆਂ ਸ਼ਖਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।
ਸਟਾਰ ਏਅਰ ਦੀ ਇਹ ਹਵਾਈ ਸੇਵਾ ਆਦਮਪੁਰ ਜਲੰਧਰ ਤੋਂ ਵਾਇਆ ਹਿੱਡਨ ਗਾਜੀਆਬਾਦ ਹੁੰਦੀ ਹੋਈ ਸ਼ਾਮ ਨੂੰ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਪੁੱਜੀ। ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ, ਜਸਵੰਤ ਸਿੰਘ ਬੌਬੀ ਦਿੱਲੀ ਤੋਂ ਇਲਾਵਾ ਜਾਣੇ ਪਹਿਚਾਣੇ ਉਦਯੋਗਪਤੀਆਂ ਤੋਂ ਇਲਾਵਾ ਮੀਡੀਆ ਨਾਲ ਸੰਬੰਧਤ ਵੱਖ-ਵੱਖ ਪ੍ਰਸਿੱਧ ਸ਼ਖਸੀਅਤਾਂ ਤੇ ਸੰਗਤਾਂ ਸ਼ਾਮਿਲ ਹਨ। ਇਸ ਉਡਾਨ ਦਾ ਰੂਟ ਆਦਮਪੁਰ-ਹਿੱਡਨ ਗਾਜੀਆਬਾਦ-ਸ੍ਰੀ ਹਜ਼ੂਰ ਸਾਹਿਬ ਨਾਦੇੜ- ਬੰਗਲੌਰ ਹੋਵੇਗਾ।
ਇਹ ਵੀ ਪੜ੍ਹੋ- SSF ਬਣੀ ਫਰਿਸ਼ਤਾ, ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ
ਗੁਰੂ ਗੋਬਿੰਦ ਸਿੰਘ ਜੀ ਏਅਰਪੋਰਟ ’ਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸਟਾਰ ਏਅਰ ਦੇ ਪ੍ਰਮੁੱਖ ਅਧਿਕਾਰੀ ਸਿਮਰਨ ਸਿੰਘ ਟਿਵਾਣਾ ਸੀ.ਓ., ਜੱਸ ਸੰਧੂ, ਸੰਦੀਪ, ਇੰਦਰਪਾਲ ਸਿੰਘ ਸ਼ਿਲੇਦਾਰ, ਗੁਰਦੁਆਰਾ ਬੋਰਡ ਦੇ ਸੁਪਰਡੈਂਟ ਰਾਜਦਵਿੰਦਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਜਾਣਕਾਰੀ ਦਿੰਦਿਆਂ ਰਾਜਦਵਿੰਦਰ ਸਿੰਘ ਸੁਪਰਡੈਂਟ ਗੁਰਦੁਆਰਾ ਸੱਚਖੰਡ ਬੋਰਡ ਨੇ ਦੱਸਿਆ ਕਿ ਏਅਰਪੋਰਟ ’ਤੇ ਪੁੱਜੀਆਂ ਸ਼ਖਸੀਅਤਾਂ ਦਾ ਗੁਲਾਬ ਦੇ ਫੁੱਲਾਂ ਨਾਲ ਪਿਆਰ ਸਹਿਤ ਸਵਾਗਤ ਕੀਤਾ ਗਿਆ। ਬੈਂਡ ਪਾਰਟੀ ਵਲੋਂ ਪਿਆਰੀਆਂ ਧੁੰਨਾਂ ਨਾਲ ਉਨ੍ਹਾਂ ਨੂੰ ਜੀ ਆਇਆ ਕਿਹਾ ਗਿਆ। ਤਖ਼ਤ ਸਾਹਿਬ ਵਿਖੇ ਪੁੱਜੀਆਂ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ।
ਇਹ ਵੀ ਪੜ੍ਹੋ- ਪਤਨੀ ਨੇ ਵਟਸਐਪ 'ਤੇ ਸਟੇਟਸ ਲਗਾ ਕੇ ਕੀਤਾ ਐਲਾਨ- ''ਮੇਰੇ ਪਤੀ ਨੂੰ ਠਿਕਾਣੇ ਲਗਾਓ, 50 ਹਜ਼ਾਰ ਇਨਾਮ ਪਾਓ''
ਇਸ ਮੌਕੇ ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਨੇ ਦੱਸਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਸਿੱਖਾਂ ਇਹ ਚਿਰੋਕਣੀ ਮੰਗ ਪੂਰੀ ਹੈ। ਇਸ ਲਈ ਅਸੀਂ ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਾਂ ਇਹ ਹਵਾਈ ਸੇਵਾ ਸ਼ੁਰੂ ਹੋਣ ਨਾਲ ਦੁਨੀਆਂ ਭਰ ਵਿਚ ਵਸਦੀ ਸਿੱਖ ਸੰਗਤ ਨੂੰ ਹੁਣ ਭਾਰੀ ਲਾਭ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
SSF ਬਣੀ ਫਰਿਸ਼ਤਾ, ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਔਰਤ ਦੀ ਬਚਾਈ ਜਾਨ
NEXT STORY