ਲੁਧਿਆਣਾ(ਮੁਕੇਸ਼)- ਗਿੱਲ ਚੌਕ ਫਲਾਈਓਵਰ ਮੁਰੰਮਤ ਮਗਰੋਂ ਹਾਲੇ ਪੂਰੀ ਤਰ੍ਹਾਂ ਨਾਲ ਚਾਲੂ ਵੀ ਨਹੀਂ ਹੋ ਸਕਿਆ ਕਿ ਸਮਰਾਲਾ ਚੌਕ ਫਲਾਈਓਵਰ ਦੀਆਂ ਕਈ ਥਾਵਾਂ ਤੋਂ ਸਲੈਬਾਂ ਹੇਠੋਂ ਬੱਜਰੀ-ਮਿੱਟੀ ਜ਼ਮੀਨ 'ਤੇ ਡਿੱਗ ਰਹੀ ਹੈ। ਸਲੈਬਾਂ ਵਿਚ ਗੈਪ ਪੈਣ ਕਾਰਨ ਖਤਰਾ ਪੁਲ 'ਤੇ ਮੰਡਰਾਉਂਦਾ ਨਜ਼ਰ ਆ ਰਿਹਾ ਹੈ। ਨਾਲ ਹੀ ਸਲੈਬਾਂ 'ਚ ਪੈ ਰਹੇ ਗੈਪ 'ਚ ਦੇਖ ਕੇ ਲੋਕਾਂ ਨੂੰ ਗਿੱਲ ਚੌਕ ਫਲਾਈਓਵਰ ਦਾ ਹਾਸਦਾ ਯਾਦ ਆਉਣ ਲੱਗਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਿਸ ਥਾਂ 'ਤੇ ਪੁਲ ਹੇਠ ਬੱਜਰੀ, ਮਿੱਟੀ ਦੇ ਢੇਰ ਲੱਗ ਰਹੇ ਹਨ, ਕੋਲ ਹੀ ਕਈ ਥਾਵਾਂ 'ਤੇ ਚੂਹਿਆਂ ਦੀਆਂ ਖੁੱਡਾਂ ਬਣੀਆਂ ਦਿਖਾਈ ਦੇ ਰਹੀਆਂ ਹਨ। ਪੁਲ ਦੀਆਂ ਸਲੈਬਾਂ ਹੇਠੋਂ ਬੱਜਰੀ-ਮਿੱਟੀ ਨਿਕਲਣ ਨਾਲ ਖੋਖਲਾਪਣ, ਬਾਹਰ ਵਾਲੇ ਪਾਸੇ ਝੁਕੀਆਂ ਸਲੈਬਾਂ ਤੇ ਗੈਪ ਪਏ ਦਿਖਾਈ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲ ਨੂੰ ਚੂਹੇ ਖੋਖਲਾ ਕਰ ਰਹੇ ਹਨ ਜਾਂ ਪੁਲ ਦੇ ਨਿਰਮਾਣ ਕੰਮ ਦੌਰਾਨ ਕੋਈ ਕਮੀ-ਪੇਸ਼ੀ ਰਹੀ ਹੋਵੇਗੀ, ਇਹ ਤਾਂ ਜਾਂਚ ਮਗਰੋਂ ਪਤਾ ਲੱਗੇਗਾ ਪਰ ਪੁਲ ਦਾ ਕੁਝ ਹਿੱਸਾ ਡਿੱਗਣ ਜਾਂ ਪੁਲ ਬੰਦ ਹੋਣ ਨਾਲ ਨੁਕਸਾਨ ਦਾ ਜਨਤਾ ਦਾ ਹੀ ਹੋਣਾ ਹੈ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਸਮੇਂ ਸਿਰ ਇਸ ਖਤਰੇ ਨੂੰ ਟਾਲਦਾ ਹੈ ਜਾਂ ਫਿਰ ਹਾਦਸਾ ਵਾਪਰਨ 'ਤੇ ਮੁੜ ਲੋਕਾਂ ਨੂੰ ਪੁਲ ਬੰਦ ਹੋਣ 'ਤੇ ਟਰੈਫਿਕ ਸਮੱਸਿਆ ਨਾਲ ਦੋ-ਚਾਰ ਹੋਣਾ ਪਵੇਗਾ।
ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ ਕਾਬੂ
NEXT STORY