ਪਟਿਆਲਾ (ਧਰਵੀਰ ਗਾਂਧੀ) : ਪਟਿਆਲਾ ਦੇ ਪਿੰਡ ਤਲਵੰਡੀ ਮਲਿਕ ਦਾ ਨੌਜਵਾਨ ਹਰਦੀਪ ਸਿੰਘ ਆਗਰਾ 'ਚ ਪੈਰਾਜੰਪ ਦੌਰਾਨ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ ਸ਼ਹੀਦ ਹੋ ਗਿਆ। ਹਰਦੀਪ ਦੀ ਮ੍ਰਿਤਕ ਦੇਹ ਜਦੋਂ ਫੁੱਲਾਂ ਨਾਲ ਸਜ਼ੀ ਫੌਜ ਦੀ ਗੱਡੀ 'ਚ ਪਿੰਡ ਪਹੁੰਚੀ ਤਾਂ ਪੂਰੇ ਪਿੰਡ 'ਚ ਮਾਹੌਲ ਗਮਗੀਨ ਹੋ ਗਿਆ। ਪੂਰਾ ਪਰਿਵਾਰ ਧਾਂਹਾ ਮਾਰ ਮਾਰ ਰੌ ਰਿਹਾ ਸੀ ਤੇ ਇਸ ਦੁੱਖ ਦੀ ਘੜੀ 'ਚ ਹਰ ਕਿਸੇ ਦੀਆਂ ਅੱਖਾਂ ਨਮ ਸੀ। ਫੌਜ ਦੀ ਸਪੈਸ਼ਲ ਟੁਕਰੀ ਨੇ ਪੂਰੇ ਮਾਣ ਸਨਮਾਣ ਨਾਲ ਹਰਦੀਪ ਦੀ ਦੇਹ ਨੂੰ ਸ਼ਮਸ਼ਾਨ ਘਾਟ ਲਿਜਾਇਆ ਗਿਆ। ਜਿੱਥੇ ਫੌਜ ਦੇ ਜਵਾਨਾਂ ਵਲੋਂ ਹਵਾਈ ਫਾਇਰ ਕਰਦੇ ਹੋਏ ਹਰਦੀਪ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਫੌਜ ਦੇ ਲੈਂਫੀਨੈਟ ਨੇ ਹਰਦੀਪ ਨਾਲ ਵਾਪਰੇ ਹਾਦਸੇ ਦੀ ਜਾਣਕਾਰੀ ਸਾਂਝੀ ਕੀਤੀ। ਇਸ ਦੁੱਖ ਦੀ ਘੜੀ 'ਚ ਪਟਿਆਲਾ ਤੋਂ ਸਾਂਸਦ ਧਰਮਵੀਰ ਗਾਂਧੀ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ।
ਦੱਸ ਦੇਈਏ ਕਿ ਹਰਦੀਪ ਸਿੰਘ ਏਅਰ ਫੋਰਸ ਦੀ 11 ਵੀਂ ਰੈਜੀਮੈਂਟ ਦਾ ਜਵਾਨ ਸੀ ਜੋ ਆਗਰਾ 'ਚ ਪੈਰਾਜੰਪ ਟਰੇਨਿੰਗ ਦੌਰਾਨ ਪੈਰਾਸ਼ੂਟ ਨਾ ਖੁੱਲ੍ਹਣ ਕਾਰਨ 8 ਹਜ਼ਾਰ ਮੀਟਰ ਦੀ ਉਚਾਈ ਤੋਂ ਜ਼ਮੀਨ ਤੋਂ ਡਿੱਗਣ ਕਾਰਨ ਸ਼ਹੀਦ ਹੋ ਗਿਆ ਸੀ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕਰਦੇ ਹੋਏ ਘਟਨਾ ਦੀ ਜਾਂਚ ਦੀ ਮੰਗ ਕੀਤੀ ਸੀ
ਜਲੰਧਰ 'ਚ ਨੌਕਰੀ ਕਰਦੇ ਬਿਹਾਰ ਦੇ ਇਕ ਨੌਜਵਾਨ ਦੀ ਮਾਂ ਨੂੰ ਟਰੇਨ 'ਚ ਦਿੱਤੀ ਦਰਦਨਾਕ ਮੌਤ
NEXT STORY