ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ 'ਚ ਪੰਜਾਬੀਆਂ ਦੀ ਕੋਈ ਰੀਸ ਨਹੀਂ ਹੈ। ਪੰਜਾਬੀ ਆਪਣੇ ਚੰਗੇ ਸੁਭਾਅ ਅਤੇ ਤਾਕਤ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਤਾਕਤ ਪਿੱਛੇ ਚੰਗੀ ਖੁਰਾਕ ਤੇ ਵਾਤਾਵਰਣ ਮੁੱਖ ਕਾਰਨ ਹੈ। ਅਜਿਹਾ ਹੀ ਇਕ ਤਾਕਤਵਰ ਗੱਭਰੂ ਲੁਧਿਆਣਾ ਦੇ ਪਿੰਡ ਭੂਖੜੀ 'ਚ ਦਿਖਾਈ ਦਿੱਤਾ ਹੈ, ਜਿਸ ਦੇ ਸਟੰਟ ਨੇ ਲੋਕਾਂ ਨੂੰ ਹੈਰਤ 'ਚ ਪਾ ਕੇ ਰੱਖ ਦਿੱਤਾ ਹੈ। ਪਿੰਡ ਭੂਖੜੀ 'ਚ ਕਰਵਾਏ 'ਫੁੱਟਬਾਲ ਟੂਰਨਾਮੈਂਟ ਮੈਚ' 'ਚ ਖਿਡਾਰੀ ਵਿਜੈ ਕੁਮਾਰ ਨੇ ਆਪਣੇ ਦੰਦਾਂ ਨਾਲ ਇਕ ਕੁਇੰਟਲ ਤੱਕ ਇੱਟਾਂ ਨੂੰ ਚੁੱਕ ਕੇ ਸਭ ਦੀਆਂ ਅੱਖਾਂ ਖੋਲ੍ਹ ਦਿੱਤੀਆਂ।
ਵਿਜੈ ਕੁਮਾਰ ਨੇ ਉਨ੍ਹਾਂ ਨੌਜਵਾਨਾਂ ਨੂੰ ਇਕ ਸੁਨੇਹਾ ਦਿੱਤਾ, ਜੋ ਨਸ਼ਿਆਂ ਦੇ ਦਲਦਲ 'ਚ ਧੱਸ ਕੇ ਆਪਣਾ ਸਰੀਰ ਖਰਾਬ ਕਰ ਰਹੇ ਹਨ। ਵਿਜੈ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਅਜਿਹੀਆਂ ਐਕਟੀਵਿਟੀਜ਼ ਅਤੇ ਸਟੰਟ ਕਰ ਰਿਹਾ ਹੈ। ਦੂਜੇ ਪਾਸੇ ਟੂਰਨਾਮੈਂਟ ਦੇ ਪ੍ਰਬੰਧਕ ਸੁਖਮਿੰਦਰਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਨਾਲ ਨੌਜਵਾਨ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖ ਸਕਣਗੇ ਅਤੇ ਨਸ਼ਿਆਂ ਤੋਂ ਦੂਰ ਰਹਿਣਗੇ। ਅੱਜ ਜਿੱਥੇ ਨਸ਼ਿਆਂ ਵਰਗੇ ਕੋਹੜ 'ਚ ਫਸ ਕੇ ਨੌਜਵਾਨ ਪੀੜ੍ਹੀ ਆਪਣੀ ਜਵਾਨੀ ਖਤਮ ਕਰਦੀ ਜਾ ਰਹੀ ਹੈ, ਉੱਥੇ ਹੀ ਇਨ੍ਹਾਂ 'ਚੋਂ ਕੁਝ ਅਜਿਹੇ ਪੰਜਾਬੀ ਗੱਭਰੂ ਵੀ ਹਨ, ਜੋ ਖੇਡਾਂ 'ਚ ਆਪਣਾ ਤੇ ਆਪਣੇ ਸੂਬੇ ਦਾ ਨਾਂ ਚਮਕਾ ਰਹੇ ਹਨ।
ਮੋਦੀ ਦੇ ਐਲਾਨ ਨੇ ਕਮਲਨਾਥ ਨੂੰ ਜੇਲ ਭੇਜਣ ਦਾ ਰਾਹ ਕੀਤਾ ਪੱਧਰਾ : ਸਿਰਸਾ
NEXT STORY