ਅੰਮ੍ਰਿਤਸਰ (ਗੁਰਿੰਦਰ ਸਾਗਰ) : ਭਾਰਤ ਵੱਲੋਂ ਅਫ਼ਗਾਨਿਸਤਾਨ ਦੇਸ਼ ਦੇ ਨਾਗਰਿਕਾਂ ਦੀ ਸਹਾਇਤਾ ਲਈ ਅਟਾਰੀ ਸਰਹੱਦ ਤੋਂ ਵਾਇਆ ਪਾਕਿਸਤਾਨ ਰਸਤੇ ਅਫ਼ਗਾਨਿਸਤਾਨ ਕਣਕ ਭੇਜਣ ਲਈ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਹਰੀ ਝੰਡੀ ਵਿਖਾ ਕੇ ਭਾਰਤ ਤੋਂ ਅਫ਼ਗਾਨਿਸਤਾਨ ਲਈ ਟਰੱਕ ਰਵਾਨਾ ਕੀਤੇ। ਭਾਰਤ ਤੋਂ ਅਫ਼ਗ਼ਾਨਿਸਤਾਨ ਦੇਸ਼ ਲਈ ਕਣਕ ਲੈਣ ਪੁੱਜੇ ਅਫ਼ਗਾਨਿਸਤਾਨ ਦੇਸ਼ ਦੇ ਹਾਈ ਕਮਿਸ਼ਨ ਜਨਾਬ ਫ਼ਰੀਦ ਮੁਓਮਦਜਈ ਨੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਤੇ ਭਾਰਤੀ ਆਵਾਮ ਨੇ ਅਫ਼ਗਾਨਿਸਤਾਨ ਦੇਸ਼ ਨੂੰ ਜਦੋਂ ਵੀ ਕਿਸੇ ਕਿਸਮ ਦੀ ਲੋੜ ਪਈ ਤਾਂ ਹਰ ਸਮੇਂ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ। ਉਨ੍ਹਾਂ ਕਿਹਾ ਕਿ ਮੁਸ਼ਕਿਲ ਦੀ ਘੜੀ ’ਚ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਦੇਸ਼ ਨੂੰ ਜਿੱਥੇ ਅੱਜ ਪੰਜਾਹ ਹਜ਼ਾਰ ਮੀਟ੍ਰਿਕ ਟਨ ਕਣਕ ਦਿੱਤੀ ਹੈ, ਉੱਥੇ ਹੀ ਇਸ ਤੋਂ ਪਹਿਲਾਂ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਬੱਸਾਂ, ਮੈਡੀਕਲ ਸਹੂਲਤ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਦੀਆਂ ਵਸਤੂਆਂ ਹਰ ਦੁੱਖ ਦੀ ਘੜੀ ’ਚ ਭੇਜੀਆਂ ਗਈਆਂ, ਜਿਸ ਲਈ ਅਫ਼ਗ਼ਾਨਿਸਤਾਨ ਦੇਸ਼ ਭਾਰਤ ਦਾ ਰਿਣੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਭਾਰਤ ਵੱਲੋਂ ਅੱਜ ਭੇਜੀ ਜਾ ਰਹੀ ਕਣਕ ਦੀ ਪਹਿਲੀ ਖੇਪ ਪਾਕਿਸਤਾਨ ਦੇ ਜਲਾਲਾਬਾਦ ਏਰੀਏ ਤੋਂ ਹੁੰਦੀ ਹੋਈ ਅਫ਼ਗਾਨਿਸਤਾਨ ਪਹੁੰਚੇਗੀ। ਵਿਦੇਸ਼ ਸਕੱਤਰ ਭਾਰਤ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗ਼ਾਨਿਸਤਾਨ ਦੇਸ਼ ਦੇ ਹਾਲਾਤ ਨੂੰ ਵੇਖਦੇ ਹੋਏ ਉੱਥੇ ਵੱਸਦੇ ਅਫਗਾਨੀਆਂ ਦੀ ਸਹਾਇਤਾ ਲਈ ਇਹ ਕਣਕ ਦੀ ਪਹਿਲੀ ਖੇਪ ਅੱਜ ਭਾਰਤ ਤੋਂ ਰਵਾਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਪਹਿਲੀ ਖੇਪ ਅੱਜ ਭਾਰਤ ਤੋਂ 21 ਸੌ ਟਨ ਦੇ ਕਰੀਬ ਅਫ਼ਗ਼ਾਨਿਸਤਾਨ ਦੇ ਸਪੈਸ਼ਲ ਆਏ 41 ਟਰੱਕਾਂ ’ਚ ਲੋਡ ਕਰਕੇ ਭੇਜੀ ਜਾ ਰਹੀ ਹੈ, ਜੋ ਚਾਰ ਦਿਨ ਬਾਅਦ ਅਫ਼ਗਾਨਿਸਤਾਨ ਪੁੱਜੇਗੀ। ਉਨ੍ਹਾਂ ਦੱਸਿਆ ਕਿ ਭੇਜੀ ਜਾਣ ਵਾਲੀ ਕਣਕ ਭਾਰਤ ਤੋਂ ਇਕ ਮਹੀਨੇ ’ਚ ਪੂਰੀ ਕਰ ਲਈ ਜਾਵੇਗੀ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਦੇਸ਼ ਨੂੰ ਅਗਾਂਹ ਹੋਰ ਵੀ ਕਿਸੇ ਕਿਸਮ ਦੀ ਚੀਜ਼ ਦੀ ਲੋੜ ਪਵੇਗੀ ਤਾਂ ਭਾਰਤ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।
ਭਾਜਪਾ, ਬਾਦਲਾਂ ਤੇ ਕੈਪਟਨ ਨੇ ਹਮੇਸ਼ਾ ਹੀ ਦੇਸ਼ ਦੇ ਕਿਸਾਨਾਂ ਤੇ ਪੰਜਾਬੀਆਂ ਨੂੰ ਦਿੱਤਾ ਧੋਖ਼ਾ : ਭਗਵੰਤ ਮਾਨ
NEXT STORY