ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਅਤੇ ਬੀ. ਐੱਸ. ਐੱਫ. ਦੇ ਮੁੱਦੇ 'ਤੇ ਸੱਦੇ ਗਏ ਵਿਧਾਨ ਸਭਾ ਇਜਲਾਸ ਦੇ ਪਹਿਲੇ ਦਿਨ ਦੋਵੇਂ ਸਾਬਕਾ ਮੁੱਖ ਮੰਤਰੀ ਗੈਰ ਹਾਜ਼ਰ ਰਹੇ। ਇਨ੍ਹਾਂ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ 'ਜਗਬਾਣੀ' ਵੱਲੋਂ ਪਹਿਲਾਂ ਹੀ ਮੁੱਦਾ ਚੁੱਕਿਆ ਗਿਆ ਸੀ ਕਿ ਉਹ ਇਜਲਾਸ 'ਚ ਹਿੱਸਾ ਲੈਣਗੇ ਜਾਂ ਨਹੀਂ ਕਿਉਂਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਉਨ੍ਹਾਂ ਦੀ ਕਾਂਗਰਸੀ ਆਗੂਆਂ ਨਾਲ ਨਾਰਾਜ਼ਗੀ ਕਾਫ਼ੀ ਵੱਧ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ : ਅੱਜ ਤੋਂ ਪੈਟਰੋਲ 95 ਰੁਪਏ ਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ ਮਿਲੇਗਾ
ਉਹ ਵਿਧਾਨ ਸਭਾ ਇਜਲਾਸ ਸੱਦੇ ਜਾਣ ਲਈ ਰੱਖੇ ਗਏ ਮੁੱਦਿਆਂ 'ਤੇ ਇਤਰਾਜ਼ ਜਤਾ ਚੁੱਕੇ ਹਨ। ਇਸ ਦੌਰ 'ਚ ਕੈਪਟਨ ਲਈ ਵਿਧਾਨ ਸਭਾ ਇਜਲਾਸ 'ਚ ਹਿੱਸਾ ਲੈਣ ਦੇ ਬਾਵਜੂਦ ਚੁੱਪ ਰਹਿਣਾ ਸੰਭਵ ਨਹੀਂ ਸੀ ਅਤੇ ਜੇਕਰ ਕੋਈ ਕਾਂਗਰਸੀ ਆਗੂ ਉਨ੍ਹਾਂ 'ਤੇ ਟਿੱਪਣੀ ਕਰਦਾ ਤਾਂ ਗੰਭੀਰ ਹਾਲਾਤ ਪੈਦਾ ਹੋ ਸਕਦੇ ਸਨ। ਇਸ ਦੇ ਮੱਦੇਨਜ਼ਰ ਕੈਪਟਨ ਨੇ ਵਿਧਾਨ ਸਭਾ ਇਜਲਾਸ ਤੋਂ ਕਿਨਾਰਾ ਕਰਨਾ ਹੀ ਬਿਹਤਰ ਸਮਝਿਆ।
ਇਹ ਵੀ ਪੜ੍ਹੋ : 'ਚਿੱਟੇ' ਨੇ ਨਿਗਲੀ ਇਕ ਹੋਰ ਨੌਜਵਾਨ ਦੀ ਜ਼ਿੰਦਗੀ, 2 ਦਿਨਾਂ ਤੱਕ ਦੋਸਤ ਦੇ ਕਮਰੇ 'ਚ ਪਈ ਰਹੀ ਲਾਸ਼
ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਵਿਧਾਨ ਸਭਾ ਇਜਲਾਸ 'ਚ ਸ਼ਾਮਲ ਨਹੀਂ ਹੋਏ। ਇਸ ਨੂੰ ਉਨ੍ਹਾਂ ਦੀ ਸਿਹਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬੇਅਦਬੀ, ਡਰੱਗਜ਼ ਜਾਂ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਵੱਲੋਂ ਨਿਸ਼ਾਨਾ ਬਣਾਉਣ ਦਾ ਡਰ ਵੀ ਅਕਾਲੀ ਆਗੂਆਂ ਨੂੰ ਸਤਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪਰਾਲੀ ਸਾੜਨ ਦੇ 37 ਹਜ਼ਾਰ ਮਾਮਲੇ ਆਏ ਸਾਹਮਣੇ, 6 ਜ਼ਿਲ੍ਹਿਆਂ ਦਾ AQI ਵਧਿਆ
ਹਾਲਾਂਕਿ ਪਹਿਲੇ ਦਿਨ ਦਾ ਇਜਲਾਸ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ। ਇਸ ਕਾਰਨ ਅਗਲੇ 2 ਦਿਨ ਉਕਤ ਦੋਵੇਂ ਸਾਬਕਾ ਮੁੱਖ ਮੰਤਰੀਆਂ ਦੇ ਵਿਧਾਨ ਸਭਾ ਇਜਲਾਸ 'ਚ ਹਿੱਸਾ ਲੈਣ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਲਾਪਰਵਾਹੀ ਦੀ ਹੱਦ: ਜਲੰਧਰ ’ਚ ਲੱਗੇ ਇਹ ਸਾਈਨ ਬੋਰਡ ਭਟਕਾ ਰਹੇ ਨੇ ਲੋਕਾਂ ਦਾ ਰਾਹ
NEXT STORY