ਲੁਧਿਆਣਾ (ਸ਼ੰਮੀ)–ਪਿਛਲੇ 20 ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਇਕ-ਦੂਜੇ ਨੂੰ ਦੱਬਣ-ਦਬਾਉਣ ਦੇ ਦਾਅਵੇ ਕਰਨ ਅਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾ ਕੇ ਜੇਲ੍ਹ ’ਚ ਪਾਉਣ ਦੀਆਂ ਧਮਕੀਆਂ ਨਾਲ ਚੱਲ ਰਹੀ ਸੀ। ਅਸੀਂ ਜੇਕਰ ਨਜ਼ਰ ਮਾਰੀਏ ਤਾਂ 2002 ਤੋਂ 2007 ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਵਾਰ ਬਣੀ ਸਰਕਾਰ ਨੇ ਅਕਾਲੀ ਦਲ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ’ਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾ ਕੇ ਉਨ੍ਹਾਂ ਨੂੰ ਜੇਲ੍ਹ ’ਚ ਭੇਜ ਦਿੱਤਾ ਸੀ। ਉਸ ਤੋਂ ਬਾਅਦ 2006 ਵਿਚ ਅਕਾਲੀ ਦਲ ਨੇ ਕਾਂਗਰਸ ’ਤੇ ਸਿਟੀ ਸੈਂਟਰ ਦੇ ਦੋਸ਼ ਲਾ ਕੇ ਸੱਤਾ ਵਿਚ ਆਉਣ ’ਤੇ ਕੈਪਟਨ ਅਮਰਿੰਦਰ ਨੂੰ ਜੇਲ੍ਹ ’ਚ ਪਾਉਣ ਦੇ ਦਾਅਵੇ ਕੀਤੇ ਸਨ ਅਤੇ ਚੋਣ ਪ੍ਰਚਾਰ ’ਚ ਡਟ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਪਰ 2007 ’ਚ ਅਕਾਲੀ-ਭਾਜਪਾ ਦੀ ਸਰਕਾਰ ਬਣਨ ’ਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੇ ਸਿਰਫ ਭਰਤਇੰਦਰ ਚਹਿਲ ਨੂੰ ਹੀ ਵੱਖ-ਵੱਖ ਕੇਸਾਂ ’ਚ ਫਸਾ ਕੇ ਖਾਨਾਪੂਰਤੀ ਕੀਤੀ ਅਤੇ ਆਪਣੇ 10 ਸਾਲ ਦੀ ਸਰਕਾਰ ਨੂੰ ਕਾਰਵਾਈ ਦੇ ਨਾਂ ’ਤੇ ਗੁਜ਼ਾਰ ਦਿੱਤਾ। 2016 ’ਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ-ਭਾਜਪਾ ’ਤੇ ਰਿਸ਼ਵਤਖੋਰੀ ਦੇ ਦੋਸ਼ ਲਾ ਕੇ ਸੱਤਾ ਵਿਚ ਆਉਣ ’ਤੇ ਜਾਂਚ ਕਰਵਾ ਕੇ ਮੁਲਜ਼ਮਾਂ ’ਤੇ ਕਾਰਵਾਈ ਦੀ ਗੱਲ ਕੀਤੀ ਪਰ ਮਾੜੀ ਕਿਸਮਤ ਦੀ ਗੱਲ ਹੈ ਕਿ 2017 ’ਚ ਕੈਪਟਨ ਅਮਰਿੰਦਰ ਸਰਕਾਰ ਬਣਨ ਤੋਂ ਬਾਅਦ ਆਪਣੇ ਮਹਿਲਾਂ ’ਚ ਵਿਅਸਥ ਹੋ ਗਏ ਅਤੇ ਉਨ੍ਹਾਂ ਦੇ ਮੰਤਰੀ ਉਨ੍ਹਾਂ ਦੀ ਸਹਿਮਤੀ ਨਾਲ ਆਪਣੀਆਂ ਮਨਮਾਨੀਆਂ ਕਰਨ ਲੱਗੇ ਅਤੇ ਚਹੇਤਿਆਂ ਨੂੰ ਖੁਸ਼ ਕਰਨ ’ਚ ਲੱਗੇ ਰਹੇ।
ਇਹ ਵੀ ਪੜ੍ਹੋ : ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ
ਕੈਪਟਨ ਦੀ ਸਰਕਾਰ ਦੌਰਾਨ ਅਕਾਲੀ-ਭਾਜਪਾ ਨੇਤਾਵਾਂ ਨੇ ਵਿਸ਼ੇਸ਼ ਕਰ ਕੇ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਅਤੇ ਉਨ੍ਹਾਂ ਦੇ ਸਹਿਯੋਗੀਆਂ ’ਤੇ ਰਿਸ਼ਵਤਖੋਰੀ ’ਚ ਸ਼ਾਮਲ ਹੋਣ ਦੇ ਦੋਸ਼ ਲਾਏ ਪਰ ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਖੁਦ ਅਤੇ ਬੇਟੇ ਖਿਲਾਫ ਕੇਂਦਰੀ ਏਜੰਸੀਆਂ ਦੀ ਚੱਲ ਰਹੀ ਜਾਂਚ ਤੋਂ ਬਚਣ ਲਈ ਕੈਪਟਨ ਨੇ ਭਾਜਪਾ ਦੇ ਗੁਣਗਾਨ ਦਾ ਰਸਤਾ ਚੁਣ ਲਿਆ। ਚਰਨਜੀਤ ਚੰਨੀ ਬੇਸ਼ੱਕ 3 ਮਹੀਨੇ ਮੁੱਖ ਮੰਤਰੀ ਰਹੇ, ਉਨ੍ਹਾਂ ’ਤੇ ਵੀ ਚਹੇਤਿਆਂ ਜ਼ਰੀਏ ਨਿੱਜੀ ਪੂਰਤੀ ਦੇ ਦੋਸ਼ ਲੱਗੇ। ਆਮ ਜਨਤਾ ਇਨ੍ਹਾਂ ਸਭ ਦਲਾਂ ਕਦੇ ਕਾਂਗਰਸ, ਕਦੇ ਅਕਾਲੀ-ਭਾਜਪਾ ਦੀ ਨੀਤੀਆਂ ਅਤੇ ਉਨ੍ਹਾਂ ਦੇ ਕਾਰਜਾਂ ਤੋਂ ਤੰਗ ਆ ਚੁੱਕੀ ਸੀ ਅਤੇ ਇਹ ਸਮਝ ਚੁੱਕੀ ਸੀ ਕਿ ਇਹ ਸਭ ਮਿਲ ਕੇ ਜਨਤਾ ਨੂੰ ਲੁੱਟਣ ’ਚ ਲੱਗੇ ਹੋਏ ਹਨ ਹਰ ਚੋਣ ’ਚ ਇਕ-ਦੂਜੇ ਖਿਲਾਫ ਜਾਂਚ ਅਤੇ ਐਕਸ਼ਨ ਦੀ ਗੱਲ ਕਰ ਕੇ ਜਨਤਾ ਨੂੰ ਗੁੰਮਰਾਹ ਕਰਦੇ ਹਨ ਪਰ ਸੱਤਾ ’ਚ ਆਉਣ ਤੋਂ ਬਾਅਦ ਮਿਲ-ਜੁਲ ਕੇ ਖੇਡ ਖੇਡਦੇ ਹਨ। ਉਸੇ ਗੁੱਸੇ ਨੂੰ ਲੈ ਕੇ ਜਨਤਾ ਨੇ ਇਸ ਵਾਰ ਵਿਧਾਨ ਸਭਾ ਚੋਣਾਂ ’ਚ ਇਕ ਨਵਾਂ ਪਰਚਮ ਲਹਿਰਾਉਂਦੇ ਹੋਏ 2022 ਮਾਰਚ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦੇ ਹੋਏ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਦੇ ਹੋਏ ਪੰਜਾਬ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਭਗਵੰਤ ਮਾਨ ਨੇ ਮੁੱਖ ਮੰਤਰੀ ਬਣਦੇ ਹੀ ਭ੍ਰਿਸ਼ਟਾਚਾਰ ਖਿਲਾਫ ਆਪਣੀ ਨੀਤੀ ਸਪੱਸ਼ਟ ਕਰਦੇ ਹੋਏ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਚਿਤਾਵਨੀ ਦੇ ਦਿੱਤੀ ਸੀ, ਨਾਲ ਹੀ ਵਿਰੋਧੀ ਧਿਰ ਨੂੰ ਵੀ ਇਹ ਸੰਦੇਸ਼ ਦਿੱਤਾ ਕਿ ਉਹ ਪਹਿਲਾਂ ਦੀਆਂ ਸਰਕਾਰਾਂ ਦੀ ਤਰ੍ਹਾਂ ਨਹੀਂ ਕੰਮ ਕਰਨਗੇ, ਸਗੋਂ ਕੋਈ ਵੀ ਸ਼ਿਕਾਇਤ ਮਿਲਣ ’ਤੇ ਐਕਸ਼ਨ ਮੋਡ ’ਚ ਆਉਣਗੇ ਅਤੇ ਸਰਕਾਰ ਦੇ 2 ਮਹੀਨਿਅਾਂ ਦੇ ਕਾਰਜਕਾਲ ’ਚ ਉਨ੍ਹਾਂ ਨੇ ਆਪਣੀ ਸਰਕਾਰ ਦੇ ਸਿਹਤ ਮੰਤਰੀ ਜੇਲ ’ਚ ਭੇਜ ਦਿੱਤਾ ਤਾਂ ਇਸ਼ਾਰਾ ਹੋ ਗਿਆ ਸੀ।
ਇਹ ਵੀ ਪੜ੍ਹੋ : ਪੁਲਸ ਹਿਰਾਸਤ ’ਚ ਨੌਜਵਾਨਾਂ ਦੀ ਕੁੱਟਮਾਰ ਦੀ ਵੀਡੀਓ ਸ਼ੇਅਰ ਕਰ ਬੋਲੇ ਭਾਜਪਾ ਵਿਧਾਇਕ, ’’ਰਿਟਰਨ ਗਿਫ਼ਟ’’
ਹੁਣ ਅਗਲਾ ਨਿਸ਼ਾਨਾ ਵਿਰੋਧੀ ਧਿਰ ਦੇ ਸਾਬਕਾ ਮੰਤਰੀ ਹੋਣਗੇ
ਕੁਝ ਦਿਨ ਪਹਿਲਾਂ ਕਾਂਗਰਸ ਸਰਕਾਰ ’ਚ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ, ਉਸ ਤੋਂ ਬਾਅਦ ਕਾਂਗਰਸ ਵਲੋਂ ਮੁੱਖ ਮੰਤਰੀ ਆਵਾਸ ’ਤੇ ਦਿੱਤੇ ਧਰਨੇ ਤੋਂ ਮਾਨ ਕਾਫੀ ਖਫ਼ਾ ਹਨ ਕਿ ਕਾਂਗਰਸ ਭ੍ਰਿਸ਼ਟਾਚਾਰ ’ਚ ਸ਼ਾਮਲ ਨੇਤਾਵਾਂ ਨੂੰ ਬਚਾਉਣ ਦਾ ਦਬਾਅ ਬਣਾਉਂਦੀ ਹੈ। ਹੁਣ ਚਰਚਾ ਚੱਲ ਰਹੀ ਹੈ ਕਿ ਜਿਉਂ ਹੀ ਅਗਲੇ ਹਫਤੇ ਗਰਮੀ ਦਾ ਤਾਪਮਾਨ ਵਧੇਗਾ, ਉਸੇ ਤਰ੍ਹਾਂ ਹੀ ਇਕ ਹੋਰ ਸਾਬਕਾ ਕਾਂਗਰਸ ਮੰਤਰੀ, ਜਿਨ੍ਹਾਂ ਨੇ ਆਪਣੇ ਸਮੇਂ ’ਚ ਪੂਰੀ ਤਾਕਤ ਦਾ ਇਸਤੇਮਾਲ ਕਰਦੇ ਵਿਰੋਧੀਆਂ ਹੀ ਨਹੀਂ ਆਪਣੀ ਪਾਰਟੀ ਦੇ ਨੇਤਾਵਾਂ ’ਤੇ ਵੀ ਆਪਣਾ ਦਬਾ ਕੇ ਜ਼ੋਰ ਚਲਾਇਆ ਸੀ। ਉਨ੍ਹਾਂ ’ਤੇ ਐਕਸ਼ਨ ਹੋਣ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਚਹੇਤੇ ਚੇਅਰਮੈਨ ਅਤੇ ਹੋਰ ਸਹਿਯੋਗੀ ਵੀ ਸਰਕਾਰ ਦੇ ਰਾਡਾਰ ’ਤੇ ਹਨ। ਆਉਣ ਵਾਲੇ ਦਿਨਾਂ ’ਚ ਪੰਜਾਬ ਦੀਆਂ ਜੇਲ੍ਹਾਂ ’ਚ ਨਵਜੋਤ ਸਿੱਧੂ, ਬਿਕਰਮ ਮਜੀਠੀਆ, ਵਿਜੇ ਸਿੰਗਲਾ, ਸਾਧੂ ਸਿੰਘ ਧਰਮਸੋਤ ਦੇ ਨਾਲ ਨਵੇਂ ਸਾਬਕਾ ਮੰਤਰੀ ਕਿਹੜੇ ਮਹਿਮਾਨ ਬਣਨ ਜਾ ਰਹੇ ਹਨ। ਇਸ ਦੇ ਨਾਲ ਹੀ ਪਹਿਲੀ ਸਰਕਾਰ ’ਚ ਸੁੱਖ ਭੋਗਣ ਵਾਲੇ ਅਤੇ ਹੁਣ ਦੀ ਸਰਕਾਰ ਵਿਚ ਪਹਿਲੀ ਵਾਰ ਵਿਧਾਇਕ ਬਣਨ ਵਾਲੇ ਵੀ ਸਰਕਾਰ ਦੇ ਰਾਡਾਰ ’ਤੇ ਹਨ। ਵਿਰੋਧੀਆਂ ਦੇ ਨਾਲ-ਨਾਲ ਆਪਣੇ ਵਿਧਾਇਕਾਂ ਨੂੰ ਵੀ ਸਖ਼ਤ ਸੰਦੇਸ਼ ਦੇਣ ਦੇ ਮੂਡ ’ਚ ਹਨ ਅਤੇ ਅਗਲੇ ਹਫਤੇ ਜਨਤਾ ’ਤੇ ਨਵੇਂ ਐਕਸ਼ਨ ਨੂੰ ਦੇਖੇਗੀ ਅਤੇ ਉਸ ਨੂੰ ਲੈ ਕੇ ਹੁਣ ਤੋਂ ਸੁਗਬੁਗਾਹਟ ਸ਼ੁਰੂ ਹੋ ਗਈ ਹੈ।
ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY