ਲੁਧਿਆਣਾ,(ਗੁਪਤਾ)– ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਸਤਪਾਲ ਗੋਸਾਈਂ ਦਾ ਮੰਗਲਵਾਰ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ 'ਚ ਦਿਹਾਂਤ ਹੋ ਗਿਆ। 1935 ਵਿਚ ਜਨਮੇ ਸਤਪਾਲ ਗੋਸਾਈਂ ਨੇ 2000 ਤੋਂ 2002 ਅਤੇ 2007 ਤੋਂ 2011 ਤੱਕ ਦੋ ਵਾਰ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਰੂਪ ਵਿਚ ਸੇਵਾਵਾਂ ਦਿੱਤੀਆਂ। ਬਾਅਦ ਵਿਚ ਵਿਧਾਇਕ ਦੇ ਰੂਪ ਵਿਚ ਤੀਜੇ ਕਾਰਜਕਾਲ ਵਿਚ ਪੰਜਾਬ ਦੇ ਸਿਹਤ ਮੰਤਰੀ ਵੀ ਬਣੇ।
ਲੁਧਿਆਣਾ ਭਾਜਪਾ ਦੇ ਪ੍ਰਧਾਨ, ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਵੀ ਰਹੇ। ਇਕ ਸਮੇਂ ਵਿਚ ਲੁਧਿਆਣਾ ਵਿਚ ਸਤਪਾਲ ਗੋਸਾਈਂ ਨੂੰ ਭਾਜਪਾ ਦੀ ਪਛਾਣ ਮੰਨਿਆ ਜਾਂਦਾ ਸੀ। ਲੁਧਿਆਣਾ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਸਹਿ-ਖਜ਼ਾਨਚੀ ਰਵਿੰਦਰ ਅਰੋੜਾ ਤੇ ਉਨ੍ਹਾਂ ਦੇ ਸਪੁੱਤਰ ਸੁਖਦਰਸ਼ਨ ਗੋਸਾਈਂ ਨੇ ਸਤਪਾਲ ਗੋਸਾਈਂ ਦੇ ਦਿਹਾਂਤ ਦੀ ਸੂਚਨਾ ਦਿੰਦਿਆਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਬਾਥਰੂਮ 'ਚ ਡਿੱਗਣ ਤੋਂ ਬਾਅਦ ਉਹ ਜ਼ਖ਼ਮੀ ਹੋ ਗਏ ਸਨ। ਗੋਸਾਈਂ ਆਪਣੀ ਸੱਟ ਤੋਂ ਉੱਭਰ ਨਹੀਂ ਸਕੇ ਅਤੇ ਬਿਰਧ ਅਵਸਥਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਦੀ ਸਿਹਤ ਵਿਗੜਦੀ ਗਈ। ਗੋਸਾਈਂ ਦੇ ਦਿਹਾਂਤ 'ਤੇ ਜ਼ਿਲਾ ਭਾਜਪਾ ਪ੍ਰਧਾਨ ਪੁਸ਼ਪਿੰਦਰ ਸਿੰਘਲ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜਨਰਲ ਸਕੱਤਰ ਜੀਵਨ ਗੁਪਤਾ, ਉਪ ਪ੍ਰਧਾਨ ਪ੍ਰਵੀਨ ਬਾਂਸਲ, ਬੁਲਾਰੇ ਅਨਿਲ ਸਰੀਨ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸਾਬਕਾ ਪ੍ਰਦੇਸ਼ ਪ੍ਰਧਾਨ ਪ੍ਰੋ. ਰਜਿੰਦਰ ਭੰੰਡਾਰੀ, ਪੰਜਾਬ ਭਾਜਪਾ ਦੀ ਕਾਰਜਕਰਨੀ ਦੇ ਮੈਂਬਰ ਕਮਲ ਚੇਟਲੀ, ਅਰੁਣੇਸ਼ ਮਿਸ਼ਰਾ, ਪੰਜਾਬ ਭਾਜਪਾ ਐੱਮ. ਐੱਸ. ਐੱਮ. ਈ. ਸੈੱਲ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਡਾਬਰ, ਪੰਜਾਬ ਭਾਜਪਾ ਇੰਡਸਟਰੀ ਸੈੱਲ ਦੇ ਪ੍ਰਧਾਨ ਰਾਕੇਸ਼ ਕਪੂਰ, ਪੰਜਾਬ ਭਾਜਪਾ ਵਪਾਰ ਸੈੱਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਜ਼ਿਲਾ ਭਾਜਪਾ ਜਨਰਲ ਸਕੱਤਰ ਕਾਤਿੰਦਰ ਸ਼ਰਮਾ ਆਦਿ ਨੇ ਉਨ੍ਹਾਂ ਦੇ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ।
ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਕਾਰਨ 4 ਮਰੀਜ਼ਾਂ ਦੀ ਮੌਤ, 141 ਪਾਜ਼ੇਟਿਵ
NEXT STORY