ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਜੇ. ਐੱਸ. ਨਾਰੰਗ ਦੀ ਯਾਦ ਵਿਚ ਬੁੱਧਵਾਰ ਨੂੰ ਹਾਈ ਕੋਰਟ ਵਿਚ ਸ਼ੋਕ ਸਭਾ ਕੀਤੀ ਗਈ। ਇਸ ਦੌਰਾਨ ਚੀਫ਼ ਜਸਟਿਸ ਸਮੇਤ ਹਾਈ ਕੋਰਟ ਦੇ ਸਾਰੇ ਜੱਜਾਂ ਨੇ ਇਸ ਸ਼ੋਕ ਸਭਾ 'ਚ ਹਿੱਸਾ ਲਿਆ। ਦੱਸਣਯੋਗ ਹੈ ਕਿ ਜਸਟਿਸ ਨਾਰੰਗ ਨੇ 27 ਮਈ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਆਖਰੀ ਸਾਹ ਲਏ ਸਨ।
ਸ਼ੋਕ ਸਭਾ 'ਚ ਸਾਬਕਾ ਜਸਟਿਸ ਜੇ.ਐੱਸ. ਨਾਰੰਗ ਨੂੰ ਯਾਦ ਕਰਦਿਆਂ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨਾ ਮੁਰਾਰੀ ਨੇ ਕਿਹਾ ਕਿ ਕਾਨੂੰਨ ਦੇ ਖੇਤਰ ਵਿਚ ਜਸਟਿਸ ਨਾਰੰਗ ਦੀਆਂ ਕਾਨੂੰਨੀ ਸੇਵਾਵਾਂ ਨੂੰ ਸਦਾ ਯਾਦ ਕੀਤਾ ਜਾਵੇਗਾ। ਉਨ੍ਹਾਂ ਜਸਟਿਸ ਨਾਰੰਗ ਦੇ ਅਕਾਲ ਚਲਾਣੇ ਨੂੰ ਕਾਨੂੰਨੀ ਭਾਈਚਾਰੇ ਲਈ ਵੱਡਾ ਘਾਟਾ ਦੱਸਿਆ। ਚੀਫ਼ ਜਸਟਿਸ ਨੇ ਜਸਟਿਸ ਨਾਰੰਗ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਸ਼ੋਕ ਸਭਾ 'ਚ ਮੌਜੂਦ ਹੋਰ ਸ਼ਖਸੀਅਤਾਂ ਵਲੋਂ ਜਸਟਿਸ ਨਾਰੰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਦਰਿਆ 'ਚ ਡੁੱਬਣ ਕਾਰਨ 10 ਸਾਲਾ ਬੱਚੇ ਦੀ ਮੌਤ
NEXT STORY