ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)- ਪੰਜਾਬ ਪੁਲਸ ਦੀ ਐੱਸ. ਟੀ. ਐੱਫ. ਟੀਮ ਦੇ ਹੱਥ ਉਸ ਸਮੇਂ ਵੱਡੀ ਸਫ਼ਤਲਾ ਲੱਗੀ, ਜਦ ਕਿ ਐੱਸ. ਟੀ. ਐੱਫ. ਦੇ ਇੰਚਾਰਜ ਭਾਰਤ ਭੂਸ਼ਣ ਅਤੇ ਏ. ਐੱਸ. ਆਈ. ਸਤੀਸ਼ ਕੁਮਾਰ ਨੇ ਪੁਲਸ ਪਾਰਟੀ ਦੇ ਨਾਲ ਚੱਕੀ ਪੁਲ 'ਤੇ ਲਾਏ ਗਏ ਨਾਕੇ ਦੌਰਾਨ ਸੈਂਟਰੋ ਗੱਡੀਆਂ ਤੋਂ 52 ਕਿ. ਗ੍ਰ. ਬੁੱਕੀ ਬਰਾਮਦ ਕੀਤੀ। ਪੁਲਸ ਨੇ ਗੱਡੀਆਂ ਵਿਚ ਸਵਾਰ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
ਐੱਸ. ਟੀ. ਐੱਫ. ਦੇ ਇੰਚਾਰਜ ਭਾਰਤ ਭੂਸ਼ਣ ਨੇ ਦੱਸਿਆ ਕਿ ਕਾਬੂ ਮੁਲਜ਼ਮਾਂ ਦੀ ਪਛਾਣ ਸ਼ੌਕਤ ਅਹਿਮਦ ਪੁੱਤਰ ਗੁਲਾਮ ਅਹਿਮਦ, ਜਹਾਗੀਰ ਪੁੱਤਰ ਅਬਦੁਲ ਰਸ਼ੀਦ, ਅਬਦੁਲ ਗਨੀ ਅਤੇ ਫਾਰੂਕ ਅਹਿਮਦ ਸਾਰੇ ਵਾਸੀ ਬੜਗਾਂਵ (ਜੰਮੂ-ਕਸ਼ਮੀਰ) ਦੇ ਰੂਪ ਵਿਚੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਚਾਰੇ ਮੁਲਜ਼ਮ ਨਸ਼ਿਆਂ ਦੀ ਖੇਪ ਲੈ ਕੇ ਜੰਮੂ-ਕਸ਼ਮੀਰ ਤੋਂ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਸਪਲਾਈ ਦੇਣ ਜਾ ਰਹੇ ਹਨ। ਸੂਚਨਾ ਦੇ ਆਧਾਰ 'ਤੇ ਜਦੋਂ ਪੁਲਸ ਪਾਰਟੀ ਨੇ ਉਕਤ ਗੱਡੀਆਂ ਨੂੰ ਪਹਿਲਾਂ ਰੋਕਿਆ ਅਤੇ ਤਲਾਸ਼ੀ ਲਈ ਤਾਂ ਦੋਨੋਂ ਗੱਡੀਆਂ ਤੋਂ ਉਪਰੋਕਤ ਮਾਤਰਾ 'ਚ ਚੂਰਾ ਪੋਸਤ (ਭੁੱਕੀ) ਬਰਾਮਦ ਹੋਈ ਹੈ, ਜੋ ਕਿ ਗੱਡੀਆਂ ਦੇ ਥੱਲੇ ਕਈ ਸਤ੍ਹਾ ਬਣਾ ਕੇ ਬੁਰੀ ਤਰ੍ਹਾਂ ਛੁਪਾ ਰੱਖਿਆ ਸੀ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਯੂਥ ਅਕਾਲੀ ਦਲ ਨੇ ਸਾੜਿਆ ਖਹਿਰਾ ਦਾ ਪੁਤਲਾ
NEXT STORY