ਜਲੰਧਰ, (ਮਹੇਸ਼)— ਥਾਣਾ ਸਦਰ ਦੀ ਪੁਲਸ ਨੇ 20 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਸਦਰ ਦੇ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜੰਡਿਆਲਾ ਪੁਲਸ ਚੌਕੀ ਦੇ ਮੁਖੀ ਮੇਜਰ ਸਿੰਘ ਰਿਆੜ ਦੀ ਅਗਵਾਈ ਵਿਚ ਏ. ਐੱਸ. ਆਈ. ਰਣਜੀਤ ਸਿੰਘ ਨੇ ਭੋਡੇ ਸਪਰਾਏ ਮੋੜ ਜੰਡਿਆਲਾ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਅਸਟੀਮ ਕਾਰ ਨੂੰ ਚੈਕਿੰਗ ਲਈ ਰੋਕਿਆ, ਜਿਸ ਵਿਚ ਸਵਾਰ ਦੋ ਵਿਅਕਤੀਆਂ ਨੇ ਆਪਣਾ ਨਾਂ ਕੁਲਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਗੋਂਦਪੁਰ ਥਾਣਾ ਲਾਂਬੜਾ ਦਿਹਾਤੀ ਅਤੇ ਰਾਕੇਸ਼ ਕੁਮਾਰ, ਰਾਮਨਾਥ ਨਿਵਾਸੀ ਮੁਹੱਲਾ ਨੰਬਰ 30 ਜਲੰਧਰ ਕੈਂਟ ਦੱਸਿਆ। ਕਾਰ ਦੀ ਤਲਾਸ਼ੀ ਲੈਣ 'ਤੇ 10 ਪੇਟੀਆਂ ਸ਼ਰਾਬ ਅਤੇ 5 ਪੇਟੀਆਂ ਰਮ ਬਰਾਮਦ ਹੋਈ। ਪੁਲਸ ਨੇ ਅਸਟੀਮ ਕਾਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਥਾਣਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਏ. ਐੱਸ. ਆਈ. ਮੇਜਰ ਸਿੰਘ ਰਿਆੜ ਤੇ ਹੈੱਡ ਕਾਂਸਟੇਬਲ ਵਿਜੇ ਕੁਮਾਰ ਨੇ ਸਥਾਨਕ ਜੰਡਿਆਲਾ ਚੌਕ ਵਿਚ ਨਾਕਾਬੰਦੀ ਕਰਦੇ ਹੋਏ ਗੁਰਦੇਵ ਸਿੰਘ ਉਰਫ ਪ੍ਰਦੇਸੀ ਪੁੱਤਰ ਕੁਲਵੰਤ ਸਿੰਘ ਅਤੇ ਜਸਵਿੰਦਰ ਸਿੰਘ ਛਿੰਦ ਪੁੱਤਰ ਜਰਨੈਲ ਸਿੰਘ ਦੋਵੇਂ ਵਾਸੀ ਪੱਤੀ ਰਾਮ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 5 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਚਾਰੋਂ ਦੋਸ਼ੀਆਂ ਖਿਲਾਫ ਥਾਣਾ ਸਦਰ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਮੇਜਰ ਸਿੰਘ ਰਿਆੜ ਚੌਕੀ ਮੁਖੀ ਜੰਡਿਆਲਾ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ 'ਤੇ ਪਹਿਲਾਂ ਵੀ ਸ਼ਰਾਬ ਸਮੱਗਲਿੰਗ ਦੇ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਲੋਕ ਸ਼ਰਾਬ ਕਿੱਥੋਂ ਕਿੱਥੇ ਲੈ ਕੇ ਜਾ ਰਹੇ ਸਨ।
ਲੁਟੇਰਿਆਂ ਨੇ ਗ੍ਰੰਥੀ ਦੇ ਸਿਰ 'ਤੇ ਆਟੇ ਦੀ ਬੋਰੀ ਪਾ ਕੇ ਮੋਬਾਇਲ ਖੋਹਿਆ
NEXT STORY