ਚੰਡੀਗੜ੍ਹ (ਸੁਸ਼ੀਲ) : ਗੋਆ ਦੇ ਟਰਿੱਪ ਲਈ ਟਿਕਟ ਬੁਕਿੰਗ ਦੇ ਨਾਂ 'ਤੇ ਸੈਕਟਰ-22 ਸਥਿਤ 'ਸਾਰਾ ਟਰਿੱਪ ਮੀਡੀਆ' ਨੇ ਸਾਢੇ ਪੰਜ ਲੱਖ ਰੁਪਏ ਠੱਗ ਲਏ। 'ਸਾਰਾ ਟਰਿੱਪ ਮੀਡੀਆ' ਨੇ ਬਿਜ਼ਨੈੱਸਮੈਨ ਨੂੰ ਗੋਆ ਲਈ ਹਵਾਈ ਯਾਤਰਾ ਦੀਆਂ 60 ਜਾਅਲੀ ਟਿਕਟਾਂ ਫੜਾ ਦਿੱਤੀਆਂ। ਜਦੋਂ ਬਿਜ਼ਨੈੱਸਮੈਨ ਨੇ ਇਸਦੀ ਜਾਂਚ ਕੀਤੀ ਤਾਂ ਇਹ ਜਾਅਲੀ ਨਿਕਲੀਆਂ। ਉਨ੍ਹਾਂ ਕੰਪਨੀ ਤੋਂ ਪੈਸੇ ਵਾਪਸ ਲੈਣ ਲਈ ਸੰਪਰਕ ਕੀਤਾ ਤਾਂ ਕੰਪਨੀ ਅਧਿਕਾਰੀ ਸਾਰਾ ਰਾਏ ਬਹਾਨੇ ਬਣਾਉਣ ਲੱਗਾ। ਸੈਕਟਰ-3 ਥਾਣਾ ਪੁਲਸ ਨੇ ਅਨੁਜ ਕੁਮਾਰ ਦੀ ਸ਼ਿਕਾਇਤ 'ਤੇ ਸੈਕਟਰ-22 ਸਥਿਤ 'ਸਾਰਾ ਟਰਿੱਪ ਮੀਡੀਆ' ਦੇ ਅਧਿਕਾਰੀ ਸਾਰਾ ਰਾਏ ਤੇ ਸੈਕਟਰ-46 ਵਾਸੀ ਪੰਕਜ ਕੁਮਾਰ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ।
ਬਿਜ਼ਨੈੱਸਮੈਨ ਅਨੁਜ ਕੁਮਾਰ ਨੇ ਪੁਲਸ ਸ਼ਿਕਾਇਤ 'ਚ ਦੱਸਿਆ ਕਿ 2017 'ਚ ਉਨ੍ਹਾਂ ਨੇ ਗੋਆ ਲਈ ਹਵਾਈ ਟਿਕਟਾਂ ਬੁੱਕ ਕਰਵਾਉਣ ਲਈ ਸਾਰਾ ਰਾਏ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਸੈਕਟਰ-46 ਵਾਸੀ ਪੰਕਜ ਨੂੰ ਉਨ੍ਹਾਂ ਕੋਲ ਭੇਜਿਆ ਤੇ ਅਨੁਜ ਕੁਮਾਰ ਨੇ ਪੰਕਜ ਤੇ ਸਾਰਾ ਰਾਏ ਨੂੰ ਗੋਆ ਜਾਣ ਲਈ 60 ਟਿਕਟਾਂ ਬੁੱਕ ਕਰਵਾਉਣ ਲਈ ਕਿਹਾ। ਉਨ੍ਹਾਂ ਨੇ 60 ਟਿਕਟਾਂ ਬੁੱਕ ਕਰਨ ਲਈ ਸਾਢੇ ਪੰਜ ਲੱਖ ਰੁਪਏ ਮੰਗੇ ਤਾਂ ਅਨੁਜ ਕੁਮਾਰ ਨੇ ਇਹ ਰਾਸ਼ੀ ਉਨ੍ਹਾਂ ਨੂੰ ਫੜਾ ਦਿੱਤੀ। ਹਾਲਾਂਕਿ ਜਦੋਂ ਬਿਜ਼ਨੈੱਸਮੈਨ ਨੇ ਇਨ੍ਹਾਂ ਨੂੰ ਜਾਂਚਿਆ ਤਾਂ ਇਹ ਜਾਅਲੀ ਮਿਲੀਆਂ, ਉਨ੍ਹਾਂ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ।
ਨਸ਼ਿਆਂ ਵਿਰੋਧੀ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ
NEXT STORY