ਜਲੰਧਰ(ਸ਼ੋਰੀ)—ਜੇਕਰ ਤੁਹਾਡੇ ਫੋਨ 'ਤੇ ਅਣਪਛਾਤੇ ਨੰਬਰ ਤੋਂ ਕਾਲ ਆਵੇ ਅਤੇ ਕਾਲ ਕਰਨ ਵਾਲਾ ਖੁਦ ਨੂੰ ਬੈਂਕ ਦਾ ਸਟਾਫ ਦੱਸ ਕੇ ਤੁਹਾਡੇ ਕੋਲੋਂ ਜਾਣਕਾਰੀ ਮੰਗੇ ਤਾਂ ਜਾਣਕਾਰੀ ਦੇਣ ਦੇ ਸਥਾਨ 'ਤੇ ਤੁਰੰਤ ਫੋਨ ਕੱਟ ਦਿਓ ਕਿਉਂਕਿ ਅੱਜਕਲ ਕਾਲ ਦੌਰਾਨ ਤੁਹਾਡਾ ਫੋਨ ਹੈਕ ਕਰ ਕੇ ਓ. ਟੀ. ਪੀ. ਵੀ ਖੁਦ ਚੋਰੀ ਕਰ ਕੇ ਤੁਹਾਡੀ ਮਿਹਨਤ ਦੀ ਕਮਾਈ ਹੈਕਰ ਖਾ ਸਕਦੇ ਹਨ। ਅਜਿਹਾ ਹੀ ਮਾਮਲਾ ਜਲੰਧਰ ਦੇ ਗੋਪਾਲ ਨਗਰ ਨਿਵਾਸੀ ਨਰੇਸ਼ ਕੁਮਾਰ ਪੁੱਤਰ ਰਤਨ ਦੇ ਨਾਲ ਹੋਇਆ, ਜਿਸ ਦੇ ਬਾਅਦ ਉਹ ਹੈਰਾਨ-ਪ੍ਰੇਸ਼ਾਨ ਹੋ ਗਿਆ ਹੈ। ਉਸਨੇ ਖੁਦ ਨਾਲ ਹੋਈ ਠੱਗੀ ਦੀ ਸ਼ਿਕਾਇਤ ਥਾਣਾ 4 ਦੀ ਪੁਲਸ ਨੂੰ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੀੜਤ ਨਰੇਸ਼ ਨੇ ਦੱਸਿਆ ਕਿ ਉਸਦਾ ਐਕਸਿਸ ਬੈਂਕ ਵਿਚ 155010100309981 ਨੰਬਰ ਅਧੀਨ ਅਕਾਊਂਟ ਹੈ। ਅੱਜ ਦੁਪਹਿਰ ਦੇ ਸਮੇਂ ਉਸਦੇ ਨੰਬਰ 'ਤੇ ਕਾਲ ਆਈ ਅਤੇ ਕਾਲ ਕਰਨ ਵਾਲਾ ਬੋਲਿਆ। ਉਸਦਾ ਨਾਂ, ਜਨਮ ਤਰੀਕ ਅਤੇ ਸੰਨ ਪੁੱਛਿਆ ਜੋ ਉਸਨੇ ਦੱਸ ਦਿੱਤਾ। ਕਾਲ ਕਰਨ ਵਾਲੇ ਨੇ ਖੁਦ ਨੂੰ ਐਕਸਿਸ ਬੈਂਕ ਦਾ ਕਰਮਚਾਰੀ ਦੱਸਿਆ। ਪੀੜਤ ਨਰੇਸ਼ ਦੇ ਮੁਤਾਬਿਕ ਉਸਨੂੰ ਸ਼ੱਕ ਹੋਇਆ ਤਾਂ ਉਸਨੇ ਫੋਨ ਕੱਟ ਦਿੱਤਾ। ਕੁਝ ਹੀ ਦੇਰ ਬਾਅਦ ਉਸਦੇ ਨੰਬਰ 'ਤੇ ਮੈਸੇਜ ਆਇਆ ਕਿ ਉਸਦੇ ਅਕਾਊਂਟ 'ਚੋਂ 20 ਹਜ਼ਾਰ ਰੁਪਏ ਨਿਕਲ ਚੁੱਕੇ ਹਨ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਸਕਦਾ, ਇਕ ਮੈਸੇਜ ਹੋਰ ਆਇਆ ਕਿ 20 ਹਜ਼ਾਰ ਹੋਰ ਤੁਹਾਡੇ ਅਕਾਊਂਟ' 'ਚੋਂ ਨਿਕਲ ਗਏ ਹਨ। ਨਰੇਸ਼ ਮੁਤਾਬਿਕ ਉਹ ਦੌੜਦੇ ਹੋਏ ਏ. ਟੀ. ਐੱਮ. ਮਸ਼ੀਨ 'ਤੇ ਗਿਆ ਅਤੇ ਅਕਾਊਂਟ ਵਿਚ ਬਚੇ 10 ਹਜ਼ਾਰ ਰੁਪਏ ਤੁਰੰਤ ਕੱਢ ਲਏ, ਨਹੀਂ ਤਾਂ ਹੈਕਰ ਉਹ ਪੈਸੇ ਵੀ ਕਢਵਾ ਲੈਂਦਾ। ਉਸਨੇ ਬੈਂਕ ਦੇ ਸਟਾਫ ਨਾਲ ਗੱਲਬਾਤ ਕਰਕੇ ਡੈਬਿਟ ਕਾਰਡ ਬੰਦ ਕਰਵਾਇਆ ਤੇ ਜਾਣਕਾਰੀ ਹਾਸਲ ਕਰ ਕੇ ਉਸਨੂੰ ਪਤਾ ਲੱਗਾ ਕਿ ਹੈਕਰਾਂ ਨੇ ਬੰਗਲੌਰ ਵਿਖੇ ਪੈਸੇ ਕਢਵਾਏ ਹਨ। ਨਰੇਸ਼ ਨੇ ਦੱਸਿਆ ਕਿ ਉਸਦੇ ਆਪਣੇ ਮੋਬਾਇਲ 'ਤੇ ਆਇਆ ਓ. ਟੀ. ਪੀ. ਨੰਬਰ ਕਾਲ ਕਰਨ ਵਾਲੇ ਨੂੰ ਨਹੀਂ ਦਿੱਤਾ। ਉਸਨੇ ਮੋਬਾਇਲ ਹੈਕ ਕਰ ਕੇ ਉਸਦਾ ਨੰਬਰ ਖੁਦ ਲੈ ਲਿਆ।
ਨਹੀਂ ਸਮਝ ਆ ਰਹੀ ਜੀ. ਐੱਸ. ਟੀ. ਦੀ ਏ ਬੀ ਸੀ
NEXT STORY