ਫਿਰੋਜ਼ਪੁਰ(ਕੁਮਾਰ)—ਅਨੁਰਾਗ ਯਾਦਵ ਡਿਪਟੀ ਜਨਰਲ ਮੈਨੇਜਰ ਅਤੇ ਉਸਦੇ 8 ਰਿਸ਼ਤੇਦਾਰਾਂ ਦੇ ਖਿਲਾਫ ਠੱਗੀ ਮਾਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਮ੍ਰਿਤਪਾਲ ਸਿੰਘ ਚੀਫ ਮੈਨੇਜਰ ਅਤੇ ਪ੍ਰਿੰਸੀਪਲ ਅਫਸਰ ਸਟੇਟ ਬੈਂਕ ਆਫ ਪਟਿਆਲਾ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਅਨੁਰਾਗ ਯਾਦਵ ਡਿਪਟੀ ਮੈਨੇਜਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਕਥਿਤ ਰੂਪ ਵਿਚ ਆਪਣੇ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਖਾਤੇ ਖੋਲ੍ਹ ਕੇ ਬੈਂਕ ਤੋਂ 1 ਕਰੋੜ 81 ਲੱਖ 73 ਹਜ਼ਾਰ 300 ਰੁਪਏ ਦੀ ਕਥਿਤ ਰੂਪ ਵਿਚ ਠੱਗੀ ਮਾਰੀ ਹੈ। ਏ. ਐੱਸ. ਆਈ. ਦਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਨੰਬਰ 343 ਸਪੈਸ਼ਲ ਪੀ. ਸੀ. ਦੇ ਆਧਾਰ 'ਤੇ ਪੁਲਸ ਨੇ ਡਿਪਟੀ ਮੈਨੇਜਰ ਅਨੁਰਾਗ ਯਾਦਵ, ਪੂਨਮ ਯਾਦਵ, ਅਭਿਸ਼ੇਕ ਯਾਦਵ ਵਾਸੀ ਨਰਨੌਲ ਜ਼ਿਲਾ ਮਹਿੰਦਰਗੜ੍ਹ, ਅਜੇ, ਵਿਕਾਸ ਪੁੱਤਰ ਤਾਰਾ ਚੰਦ, ਸਰੇਸ਼ ਕੁਮਾਰ, ਰਵਿੰਦਰ ਕੁਮਾਰ ਵਾਸੀ ਪਿੰਡ ਭਰੰਗੀ (ਹਰਿਆਣਾ) ਅਤੇ ਅਮਰਿੰਦਰ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਸ਼ੀਲੇ ਕੈਪਸੂਲਾਂ ਸਮੇਤ 1 ਗ੍ਰਿਫ਼ਤਾਰ
NEXT STORY