ਜ਼ੀਰਾ(ਅਕਾਲੀਆਂਵਾਲਾ)-ਥਾਣਾ ਸਿਟੀ ਦੀ ਪੁਲਸ ਨੇ ਧੋਖਾਦੇਹੀ ਦੇ ਮਾਮਲੇ ’ਚ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਲਵਿੰਦਰ ਸਿੰਘ ਪੁੱਤਰ ਮਿਤ ਸਿੰਘ ਨਿਵਾਸੀ ਮਰੂਡ਼ ਨੇ ਜ਼ਿਲਾ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਸੀ ਕਿ ਧਰਮ ਕਿਰਤੀ ਪੁੱਤਰ ਰੋਸ਼ਨ ਲਾਲ ਨਿਵਾਸੀ ਝਤਰਾ ਰੋਡ ਜ਼ੀਰਾ ਨਾਲ ਉਸ ਦਾ ਸ਼ਰਾਬ ਦਾ ਸਾਂਝਾ ਕਾਰੋਬਾਰ ਸੀ ਪਰ ਉਸ ਨੇ ਭਾਈਵਾਲ ਵਾਲੇ ਸਬੰਧਾਂ ਨੂੰ ਤੋਡ਼ਦਿਆਂ ਉਸ ਨਾਲ ਧੋਖਾਦੇਹੀ ਕੀਤੀ ਹੈ। ਸ਼ਿਕਾਇਤ ਪੱਤਰ ’ਚ ਉਸ ਨੇ ਦੋਸ਼ ਲਾਇਆ ਸੀ ਕਿ 2013 ਤੋਂ ਲੈ ਕੇ 2016 ਤੱਕ ਉਸ ਦਾ ਸ਼ਰਾਬ ਦੀ ਠੇਕੇਦਾਰੀ ਦਾ ਕੁਝ ਸਾਥੀਆਂ ਨਾਲ ਸਾਂਝਾ ਕੰਮ ਸੀ ਪਰ ਉਸ ਨੇ ਆਪਣਾ ਕਾਰੋਬਾਰ ’ਚੋਂ ਹਿੱਸਾ ਕੱਢ ਲਿਆ ਸੀ। ਉਪਰੰਤ ਉਸ ਦੀਆਂ ਦੋ ਇਨੋਵਾ ਗੱਡੀਆਂ ਅਤੇ ਇਕ ਬਲੈਰੋ ਕੈਂਪਰ ਜਾਅਲੀ ਕਾਗਜ਼ਾਤ ਤਿਆਰ ਕਰ ਕੇ ਆਪਣੇ ਨਾਂ ਕਰਵਾ ਕੇ ਉਨ੍ਹਾਂ ਨੂੰ ਅੱਗੇ ਵੇਚ ਦਿੱਤਾ, ਜਿਸ ਨਾਲ ਉਸ ਨੂੰ ਲੱਖਾਂ ਰੁਪਏ ਦਾ ਚੂਨਾ ਲੱਗਾ ਹੈ। ਪੁਲਸ ਥਾਣਾ ਜ਼ੀਰਾ ਦੇ ਸਹਾਇਕ ਥਾਣੇਦਾਰ ਵਣ ਸਿੰਘ ਨੇ ਜਾਂਚ ਕਰ ਕੇ ਦਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਜ਼ੀਰਾ ’ਚ ਧਰਮ ਕਿਰਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
ਸ਼ਹਿਰ ’ਚ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਲੰÎਘਣਾ ਹੋਇਆ ਅੌਖਾ
NEXT STORY